ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਵਿਖੇ 10
ਤੋਂ 12 ਮਾਰਚ ਨੂੰ ਸਪਰਿੰਗ ਫੈਸਟੀਵਲ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਫੁੱਲਾਂ ਅਤੇ ਪੌਦਿਆਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਸੈਮੀਨਾਰ ਦਾ ਆਯੋਜਨ ਵੀ ਕੀਤਾ ਜਾਵੇਗਾ। ਇਹ ਪ੍ਰਦਰਸ਼ਨੀ ਅਤੇ ਸੈਮੀਨਾਰ ਵਾਤਾਵਰਣ ਅਤੇ ਬਨਸਪਤੀ ਪ੍ਰੇਮੀਆਂ ਲਈ ਵਿਸ਼ੇਸ਼ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਕਿ ਵਧੇਰੇ ਗਿਣਤੀ ਵਿਚ ਵਿਦਿਆਰਥੀ ਅਤੇ ਜਨਤਾ ਵਾਤਾਵਰਣ ਪ੍ਰਤੀ ਆਕਰਸ਼ਤ ਹੋਣ ਤੋਂ ਇਲਾਵਾ ਇਸ ਪ੍ਰਤੀ ਸੁਚੇਤ ਹੋਣ।
ਡਾ. ਜੇ.ਐਸ ਬਿਲਗਾ ਕੰਸਲਟੈਂਟ ਬਾਗਬਾਨੀ ਨੇ ਕਿਹਾ ਕਿ 10 ਮਾਰਚ ਨੂੰ ਫੁੱਲ ਅਤੇ ਪੌਦੇ ਮੁਕਾਬਲੇ ਲਈ ਇਕੱਤਰ ਕੀਤੇ ਜਾਣ ਤੋਂ ਇਲਾਵਾ ਰੰਗੋਲੀ ਲਈ ਐਂਟਰੀਆਂ ਵੀ ਲਈਆਂ ਜਾਣਗੀਆਂ।ਇਸੇ ਤਰ੍ਹਾਂ 11 ਮਾਰਚ ਨੂੰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਸਵੇਰੇ 10.00 ਵਜੇ ਵਿਸ਼ੇ ਨਾਲ ਸਬੰਧਤ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ ਅਤੇ ਉਸੇ ਦਿਨ ਦੁਪਹਿਰ 12.30 ਵਜੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਹੋਵੇਗਾ ਅਤੇ ਇਹ ਪ੍ਰਦਰਸ਼ਨੀ ਜਨਤਾ ਲਈ 1.00 ਤੋਂ ਸ਼ਾਮ 6.00 ਵਜੇ ਤਕ ਖੁੱਲ੍ਹੀ ਰਹੇਗੀ।ਇਸੇ ਤਰ੍ਹਾਂ 12 ਮਾਰਚ ਨੂੰ, ਪ੍ਰਦਰਸ਼ਨੀ ਸਵੇਰੇ 9.00 ਤੋਂ ਸ਼ਾਮ 5.00 ਵਜੇ ਤੱਕ ਜਾਰੀ ਰਹੇਗੀ ਅਤੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿੱਚ ਦੁਪਹਿਰ 3.00 ਵਜੇ ਜੇਤੂਆਂ ਲਈ ਇਨਾਮ ਵੰਡ ਸਮਾਗਮ ਕੀਤਾ ਜਾਵੇਗਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media