Friday, March 27, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਕਾਸ ਕਾਰਜਾਂ ਲਈ ਇਕ ਵਿਸ਼ੇਸ਼ ਬੋਰਡ ਦਾ ਗਠਨ

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਦੇ ਕਾਰਜਾਂ Prof Dr Jaspal Singh Sandhuਵਿੱਚ ਹੋਰ ਸੁਧਾਰ ਲਿਆਉਣ ਲਈ ਸੁਝਾਅ ਦੇਣ ਵਾਸਤੇ ਅਤੇ ਹੋਰ ਵਿਕਾਸ ਕਾਰਜਾਂ ਲਈ ਇਕ ਵਿਸ਼ੇਸ਼ ਬੋਰਡ ਦਾ ਗਠਨ ਕੀਤਾ ਗਿਆ ਹੈ।ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਬੋਰਡ ਦਾ ਗਠਨ ਕੀਤਾ ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਤੋਂ ਇਲਾਵਾ 15 ਵਿਦਿਆਰਥੀਆਂ ਪ੍ਰਤੀਨਿਧੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਬੋਰਡ ਦੇ ਗਠਨ ਦਾ ਉਦੇਸ਼ ਯੂਨੀਵਰਸਿਟੀ ਦੇ ਬਹੁ ਪੱਖੀ ਵਿਕਾਸ ਦੇ ਹਰ ਪਹਿਲੂ ਨੂੰ ਧਿਆਨ ਵਿਚ ਰੱਖਦੇ ਸੁਝਾਅ ਦੇਣ ਤੋਂ ਇਲਾਵਾ ਯੂਨੀਵਰਸਿਟੀ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਾ ਸ਼ਾਮਿਲ ਹੋਵੇਗਾ।ਵਾਈਸ ਚਾਂਸਲਰ ਨੇ ਆਸ ਪ੍ਰਗਟ ਕੀਤੀ ਕਿ ਇਸ ਬੋਰਡ ਦੇ ਗਠਨ ਨਾਲ ਯੂਨੀਵਰਸਿਟੀ ਦੇ ਉਨ੍ਹਾਂ ਪੱਖਾਂ ‘ਤੇ ਵੀ ਵਿਚਾਰ ਕੀਤਾ ਜਾਵੇਗਾ ਜਿਹੜੇ ਕਿ ਲੰਮੇ ਸਮੇ ਤੋਂ ਅਣਗੌਲੇ ਪਏ ਹਨ।ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਉਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਵੀ ਉਹ ਆਪ ਹੀ ਸੁਝਾਉਣਗੇ ਅਤੇ ਯੂਨੀਵਰਸਿਟੀ ਪ੍ਰਬੰਧਨ ਵੱਲੋਂ ਕਮੇਟੀ ਦੇ ਮੈਂਬਰਾਂ ਵੱਲੋਂ ਦਿੱਤੇ ਹਰ ਸੁਝਾਅ ਨੂੰ ਵਿਚਾਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਹ ਬੋਰਡ ਡੀਨ ਅਕਾਦਮਿਕ ਮਾਮਲਿਆਂ ਦੇ ਦਫ਼ਤਰ ਵਿਚ ਮਹੀਨੇ ਦੇ ਹਰ ਤੀਜੇ ਸ਼ੁੱਕਰਵਾਰ ਨੂੰ ਮੀਟਿੰਗ ਕਰਨਗੇ ਅਤੇ ਵਾਈਸ ਚਾਂਸਲਰ ਦੇ ਵਿਚਾਰਨ ਸੋਮਵਾਰ ਨੂੰ ਆਪਣੀ ਰਿਪੋਰਟ ਸੌਂਪਣਗੇ। ਡੀਨ ਅਕਾਦਮਿਕ ਮਾਮਲੇ ਬੋਰਡ ਦੇ ਚੇਅਰਮੈਨ ਹੋਣਗੇ ਅਤੇ ਹੋਰ ਮੈਂਬਰਾਂ ਵਿਚ ਡਾ ਬੀ ਐਸ ਚੱਢਾ, ਮਾਈਕਰੋਬਾਇਓਲਾਜੀ; ਡਾ. ਪੀ.ਕੇ ਪਤੀ, ਬਾਇਓਟੈਕਨਾਲੋਜੀ; ਡਾ. ਯੂਬੀ ਗਿੱਲ, ਅੰਗਰੇਜ਼ੀ; ਡਾ. ਗੋਪਾਲ ਜੋਹਰੀ, ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਡਾ. ਸ਼ਾਲਿਨੀ ਬਹਿਲ, ਇਲੈਕਟ੍ਰੋਨਿਕਸ; ਡਾ. ਵੰਦਨਾ ਭੱਲਾ, ਕੈਮਿਸਟਰੀ; ਸ਼੍ਰੀਮਤੀ ਸਾਕਸ਼ੀ ਸਾਹਨੀ, ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ; ਡਾ. ਜਤਿੰਦਰ ਕੌਰ, ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼; ਡਾ. ਵੀਨਸ ਸਿੰਘ ਮਿੱਠੂ, ਕੈਮਿਸਟਰੀ; ਡਾ. ਰਵਿੰਦਰ ਕੁਮਾਰ, ਇਲੈਕਟ੍ਰਾਨਿਕਸ ਡਾ. ਸੁਖਦੀਪ ਕੌਰ, ਇਲੈਕਟ੍ਰਾਨਿਕਸ ਡਾ. ਸੰਜਨਾ ਮਹਿਰੋਤਰਾ, ਹਿਊਮਨ ਜੈਨੇਟਿਕਸ ਡਾ. ਅਨੂਪ ਕੇਸ਼ਵਾਨ ਅਤੇ ਡਾ. ਗਗਨਦੀਪ ਗਾਹਲੇ ਦੋਵੇਂ ਮੌਲੀਕੂਲਰ ਬਾਇਓ ਬਾਇਓਕੈਮਿਸਟਰੀ ਡਾ. ਬਿੰਦੀਆ ਅਰੋੜਾ ਅਤੇ ਡਾ. ਅਨੂਪਿੰਦਰ ਸਿੰਘ, ਭੌਤਿਕ ਵਿਗਿਆਨ ਡਾ. ਯਿਸਨਾ ਜਯਾ ਚੰਦਨ, ਸਮਾਜ ਸ਼ਾਸਤਰ ਸ਼ਾਮਿਲ ਹਨ।ਇਨ੍ਹਾਂ ਤੋਂ ਇਲਾਵਾ ਪੰਦਰਾਂ ਵਿਦਿਆਰਥੀਆਂ ਹਰ 6 ਮਹੀਨੇ ਦੀ ਰੋਟੇਸ਼ਨ ਦੇ ਆਧਾਰ ‘ਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਦੁਆਰਾ ਨਾਮਜ਼ਦ ਕੀਤੇ ਇਕ ਇਕ ਵਿਦਿਆਰਥੀ ਨੂੰ ਸ਼ਾਮਿਲ ਕੀਤਾ ਜਾਵੇਗਾ।ਇਨ੍ਹਾਂ ਦੀ ਚੋਣ ਵਿਚ ਇਹ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਕਿ ਵਿਦਿਆਰਥੀ ਮੈਰਿਟ ਦੇ ਆਧਾਰ ‘ਤੇ ਚੁਣੇ ਜਾਣ।ਇਸ ਵਿਚ ਦੋ ਵਿਦੇਸ਼ੀ ਅਤੇ ਹੋਰ ਦੂਜੇ ਰਾਜਾਂ ਦੇ ਵਿਦਿਆਰਥੀ ਵੀ ਸ਼ਾਮਲ ਹੋਣਗੇ।ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਇਸ ਵੱਕਾਰੀ ਬੋਰਡ ਦੇ ਮੈਂਬਰ ਸਕੱਤਰ ਵਜੋਂ ਆਪਣੀਆ ਸੇਵਾਵਾਂ ਦੇਣਗੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply