ਸੰਦੌੜ, 2 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਅੰਦਰ ਲੋਕਾਂ ਦੀ
ਸਮੱਸਿਆਵਾਂ ਜਾਣਨ ਅਤੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਥਾਪੇ ਗਏ ‘ਖੁਸ਼ਹਾਲੀ ਦੇ ਰਾਖੇ’ ਸਾਬਕਾ ਫੌਜੀਆਂ ਨੇ ਪਿੰਡ ਕਲਿਆਣ ਵਿਖੇ ਮਗਨੇਰਗਾ ਵਰਕਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ।‘ਖੁਸ਼ਹਾਲੀ ਦੇ ਰਾਖੇ’ ਵਜੋਂ ਥਾਪੇ ਨਾਇਕ ਨਿਰਮਲ ਸਿੰਘ ਮਹੋਲੀ ਖੁਰਦ, ਸੂਬੇਦਾਰ ਮੇਜਰ ਬਾਰਾ ਸਿੰਘ ਕਲਿਆਣ, ਹੌਲਦਾਰ ਸੁਰਿੰਦਰਪਾਲ ਸਿੰਘ ਮਹੋਲੀ ਕਲਾਂ ਨੇ ਮਗਨਰੇਗਾ ਵਰਕਰਾਂ ਨੂੰ ਮਾਸਟਰ ਰੋਲ ਉਪਰ ਰੋਜ਼ਾਨਾ ਅਤੇ ਜੌਬ ਕਾਰਡ ਵਿਚ 7 ਦਿਨ੍ਹਾਂ ਬਾਅਦ ਹਾਜਰੀ ਲਗਾਉਣੀ, 100 ਦਿਨ ਰੁਜ਼ਗਾਰ ਪ੍ਰਾਪਤੀ ਸਮੇਤ ਇਸ ਸਕੀਮ ਤਹਿਤ ਉਨ੍ਹਾਂ ਨੂੰ ਮਿਲਣ ਵਾਲੇ ਅਧਿਕਾਰਾਂ ਬਾਰੇ ਵਿਸਥਾਰ ਤਹਿਤ ਜਾਣਕਾਰੀ ਦਿੱਤੀ ਗਈ।ਨਿਰਮਲ ਸਿੰਘ ਮਹੋਲੀ ਖੁਰਦ, ਬਾਰਾ ਸਿੰਘ ਕਲਿਆਣ ਅਤੇ ਸੁਰਿੰਦਰਪਾਲ ਸਿੰਘ ਮਹੋਲੀ ਕਲਾਂ ਨੇ ਦੱਸਿਆ ਕਿ ਵਾਈਸ ਚੇਅਰਮੈਨ ਟੀ.ਐਸ ਸੇਰਗਿੱਲ ਦੀਆਂ ਹਦਾਇਤਾਂ ‘ਤੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਮੌਕੇ ਪੰਚ ਜੈਰਾਮ ਸਿੰਘ ਮਹੋਲੀ ਖੁਰਦ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media