Monday, November 9, 2026

ਕੈਪਟਨ ਦੇ ਥਾਪੇ ਖੁਸ਼ਹਾਲੀ ਦੇ ਰਾਖਿਆਂ ਨੇ ਮਗਨਰੇਗਾ ਵਰਕਰਾਂ ਨੂੰ ਅਧਿਕਾਰਾਂ ਤੋਂ ਕਰਵਾਇਆ ਜਾਣੂ

ਸੰਦੌੜ, 2 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਅੰਦਰ ਲੋਕਾਂ ਦੀ PPN02203201807ਸਮੱਸਿਆਵਾਂ ਜਾਣਨ ਅਤੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਥਾਪੇ ਗਏ ‘ਖੁਸ਼ਹਾਲੀ ਦੇ ਰਾਖੇ’ ਸਾਬਕਾ ਫੌਜੀਆਂ ਨੇ ਪਿੰਡ ਕਲਿਆਣ ਵਿਖੇ ਮਗਨੇਰਗਾ ਵਰਕਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ।‘ਖੁਸ਼ਹਾਲੀ ਦੇ ਰਾਖੇ’ ਵਜੋਂ ਥਾਪੇ ਨਾਇਕ ਨਿਰਮਲ ਸਿੰਘ ਮਹੋਲੀ ਖੁਰਦ, ਸੂਬੇਦਾਰ ਮੇਜਰ ਬਾਰਾ ਸਿੰਘ ਕਲਿਆਣ, ਹੌਲਦਾਰ ਸੁਰਿੰਦਰਪਾਲ ਸਿੰਘ ਮਹੋਲੀ ਕਲਾਂ ਨੇ ਮਗਨਰੇਗਾ ਵਰਕਰਾਂ ਨੂੰ ਮਾਸਟਰ ਰੋਲ ਉਪਰ ਰੋਜ਼ਾਨਾ ਅਤੇ  ਜੌਬ ਕਾਰਡ ਵਿਚ 7 ਦਿਨ੍ਹਾਂ ਬਾਅਦ ਹਾਜਰੀ ਲਗਾਉਣੀ, 100 ਦਿਨ ਰੁਜ਼ਗਾਰ ਪ੍ਰਾਪਤੀ ਸਮੇਤ ਇਸ ਸਕੀਮ ਤਹਿਤ ਉਨ੍ਹਾਂ ਨੂੰ ਮਿਲਣ ਵਾਲੇ ਅਧਿਕਾਰਾਂ ਬਾਰੇ ਵਿਸਥਾਰ ਤਹਿਤ ਜਾਣਕਾਰੀ ਦਿੱਤੀ ਗਈ।ਨਿਰਮਲ ਸਿੰਘ ਮਹੋਲੀ ਖੁਰਦ, ਬਾਰਾ ਸਿੰਘ ਕਲਿਆਣ ਅਤੇ ਸੁਰਿੰਦਰਪਾਲ ਸਿੰਘ ਮਹੋਲੀ ਕਲਾਂ ਨੇ ਦੱਸਿਆ ਕਿ ਵਾਈਸ ਚੇਅਰਮੈਨ ਟੀ.ਐਸ ਸੇਰਗਿੱਲ ਦੀਆਂ ਹਦਾਇਤਾਂ ‘ਤੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਮੌਕੇ ਪੰਚ ਜੈਰਾਮ ਸਿੰਘ ਮਹੋਲੀ ਖੁਰਦ ਵੀ ਹਾਜ਼ਰ ਸਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply