ਅੰਮ੍ਰਿਤਸਰ, 2 ਮਾਰਚ – (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੂਰੇ ਦੇਸ਼ ਵਾਂਗ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਵੀ ਆਪਸੀ ਪਿਆਰ ਅਤੇ
ਭਾਈਚਾਰੇ ਨੂੰ ਸਮਰਪਿੱਤ ਹੋਲੀ ਦਾ ਤਿਓਹਾਰ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।ਬੱਚਿਆਂ, ਨੌਜਵਾਨਾਂ ਤੇ ਬਜੁੱਰਗਾਂ ਨੇ ਇੱਕ ਦੂਜੇ `ਤੇ ਰੰਗ ਪਾ ਕੇ ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।ਰਿਸ਼ਤੇਦਾਰਾਂ ਤੇ ਸਬੰਧੀਆਂ ਨੇ ਇੱਕ ਦੂਸਰੇ ਦੇ ਘਰ ਜਾ ਕੇ ਲਾਲ ਗੁਲਾਲ ਨਾਲ ਹੋਲੀ ਮਨਾਈ।ਸਵੇਰ ਵੇਲੇ ਤੋਂ ਹੀ ਨੌਜਵਾਨਾਂ ਤੇ ਬੱਚਿਆਂ ਦੀਆਂ ਟੋਲੀਆਂ ਹੱਥਾਂ ਵਿੱਚ ਰੰਗ ਲੈ ਕੇ ਬਜਾਰਾਂ ਵਿੱਚ ਘੁੰਮਦੀਆਂ ਦੇਖੀਆਂ ਗਈਆਂ ਅਤੇ ਮੋਟਰਸਾਈਕਲਾਂ ਆਦਿ `ਤੇ ਸਵਾਰ ਨੌਜਵਾਨਾਂ ਨੇ ਖੂਬ ਮਸਤੀ ਕੀਤੀ।ਪੁਲਿਸ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਅਤੇ ਸ਼ਹਿਰ ਦੇ ਪ੍ਰਮੁੱਖ ਚੌਕਾਂ ਤੇ ਚੌਰਾਹਿਆਂ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਰਹੇ।ਸ਼ਹਿਰ ਵਿੱਚ ਜਿਆਦਾਤਰ ਬਜਾਰ ਤੇ ਮਾਰਕੀਟਾਂ ਬੰਦ ਰਹੀਆਂ ਅਤੇ ਸਾਰਿਆਂ ਨੇ ਹੋਲੀ ਮਨਾ ਕੇ ਖੁਸ਼ੀਆਂ ਮਨਾਈਆਂ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media