Wednesday, April 15, 2026

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਨੰਨੇ-ਮੁੰਨਿਆਂ ਨੇ ਦੱਸੀ ਮਾਂ ਦੀ ਮਹੱਤਤਾ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਐਲ.ਕੇ.ਜੀ ਕਲਾਸ ਦੇ PPN02203201819ਵਿਦਿਆਰਥੀਆਂ ਦੁਆਰਾ ਆਪਣੇ ਸਲਾਨਾ ਸਮਾਗਮ ਦੇ ਅਵਸਰ ਤੇ ਆਯੋਜਿਤ ਸੰਸਕ੍ਰਿਤਕ ਸਮਾਗਮ ਵਿੱਚ ਮਾਂ ਦੀ ਮਹੱਤਤਾ ਨੂੰ ਇੰਨ੍ਹੇ ਭਾਵਪੂਰਨ ਢੰਗ ਨਾਲ ਦਿਖਾਇਆ ਗਿਆ ਕਿ ਦਰਸ਼ਕ ਭਾਵੁਕ ਹੋ ਉੱਠੇ।
ਸਕੂਲ ਦੇ ਵਿਹੜੇ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਕਰਮਜੀਤ ਸਿੰਘ ਰਿੰਟੂ ਮੇਅਰ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ।ਇਸ ਅਵਸਰ ਤੇ ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਪ੍ਰਬੰਧਕ ਡਾ. ਨੀਲਮ ਕਾਮਰਾ, ਪ੍ਰਬੰਧਕ ਡਾ. ਰਜੇਸ਼ ਕੁਮਾਰ ਵੀ ਹਾਜ਼ਰ ਸਨ।
ਸਮਾਗਮ ਦਾ ਸ਼ੁੱਭ ਆਰੰਭ ਦੀਪ ਰੋਸ਼ਨ ਕਰਕੇ ਕੀਤਾ ਗਿਆ।ਪ੍ਰਿੰਸੀਪਲ ਅੰਜਨਾ ਗੁਪਤਾ ਨੇ ਹਾਜ਼ਰ ਪਤਵੰਤਿਆਂ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ। ਉਨ੍ਹਾਂ ਨੇ ਸੰਬੋਧਨ ਦੌਰਾਨ ਕਿਹਾ ਕਿ ਬੱਚਿਆਂ ਦੇ ਜੀਵਨ ਵਿਚ ਮਾਂ ਦਾ ਸਥਾਨ ਬਹੁਤ ਮਹੱਤਵਪੂਰਨ ਹੈ।ਮਾਂ ਬੱਚੇ ਦੀ ਮੁਢਲੀ ਟੀਚਰ ਹੈ ਜੋ ਉਸ ਦਾ ਮਾਰਗਦਰਸ਼ਨ ਹੁੰਦੀ ਹੈ।ਮਾਂ ਗੋਦੀ ਤੋਂ ਨਿਕਲ ਕੇ ਬੱਚਾ ਜਦ ਸਕੂਲ ਵਿੱਚ ਆਉਂਦਾ ਹੈ ਤਾਂ ਉਹ ਅਧਿਆਪਕਾਂ ਵਿੱਚ ਆਪਣੀ ਮਾਂ ਦਾ ਰੂਪ ਹੀ ਦੇਖਦਾ ਹੈ।ਅਧਿਆਪਿਕਾ ਵੀ ਉਸ ਨੂੰ ਉਹੀ ਪਿਆਰ ਅਤੇ ਆਪਣਾਪਨ ਦਿੰਦੇ ਹੋਏ ਉਸ ਦੀ ਪ੍ਰਤੀਭਾ ਨੂੰ ਪਹਿਚਾਣ ਕੇ ਨਿਖਾਰਦੀ ਹੈ।
ਰੰਗਾਰੰਗ ਸਭਿਆਚਾਰਕ ਸਮਾਗਮ ਦੇ ਮਾਧਿਅਮ ਨਾਲ ਐਲ.ਕੇ.ਜੀ ਦੇ ਨੰਨੇ-ਮੁੰਨੇ ਬੱੱਚਿਆਂ ਨੇ ਮਾਂ ਦੀ ਮਹੱਤਤਾ `ਤੇ ਪ੍ਰਕਾਸ਼ ਪਾਉਂਦੇ ਹੋਏ ਦੱਸਿਆ ਕਿ ਮਾਂ ਈਸ਼ਵਰ ਦਾ ਦੂਸਰਾ ਰੂਪ ਹੈ, ਕਿਉਂਕਿ ਈਸ਼ਵਰ ਹਰ ਵਿਅਕਤੀ ਦੇ ਨਾਲ ਸਾਕਾਰ ਰੂਪ ਵਿੱਚ ਨਹੀਂ ਹੋ ਸਕਦਾ, ਇਸ ਲਈ ਉਸਨੇ ਮਾਂ ਨੂੰ ਬਣਾਇਆ। ਬੱਚੇ ਦੀ ਸੁਰੱਖਿਆ ਦੇ ਲਈ ਗਾਂ ਵਰਗੀ ਮਾਂ ਸ਼ੇਰ ਨਾਲ ਵੀ ਲੜ ਪੈਂਦੀ ਹੈ।ਮਾਂ ਹਰ ਸਾਹ ਦੇ ਨਾਲ ਬੱਚਿਆਂ ਦੇ ਲਈ ਹੀ ਦੂਆ ਮੰਗਦੀ ਹੈ।ਸਾਡੀ ਜਨਮ ਭੂਮੀ ਵੀ ਸਾਡੀ ਮਾਂ ਹੈ।ਇਸ ਨੂੰ ਅਜ਼ਾਦ ਕਰਵਾਉਣ ਦੇ ਲਈ ਰਾਣੀ ਲਕਸ਼ਮੀ ਬਾਈ ਵਰਗੀਆਂ ਅਣਗਿਣਤ ਔਰਤਾਂ ਅਤੇ ਵੀਰਾਂ ਨੇ ਆਪਣੇ ਪ੍ਰਾਣ ਵਾਰ ਦਿੱਤੇ।
ਮੁੱਖ ਮਹਿਮਾਨ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਬੱਚਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ, ਉਨਾਂ ਨੂੰ ਜੋ ਸਿਖਿਆ ਤੇ ਸੰਸਕਾਰ ਮਿਲਣਗੇ, ਉਨਾਂ ਤੋਂ ਹੀ ਬੱਚਿਆਂ ਨੂੰ ਜੀਵਨ ਦੀ ਸੇਧ ਮਿਲੇਗੀ।ਚੇਅਰਮੈਨ ਡਾ. ਵੀ.ਪੀ ਲੱਖਣਪਾਲ ਨੇ ਕਿਹਾ ਕਿ ਬੱਚਿਆਂ ਨੇ ਸਟੇਜ਼ `ਤੇ ਜੋ ਆਤਮਵਿਸ਼ਵਾਸ਼ ਤੇ ਉਤਸ਼ਾਹ ਦਿਖਾਇਆ ਹੈ, ਉਸ ਦੀ ਪ੍ਰਸੰਸਾ ਕਰਨੀ ਬਣਦੀ ਹੈ। ਡਾ. ਨੀਲਮ ਕਾਮਰਾ ਤੇ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ `ਚ ਉਨਾਂ ਦਾ ਮਰਗ ਦਰਸ਼ਨ ਕਰੀਏ।
ਇਸ ਸਮੇਂ ਸ੍ਰੀਮਤੀ ਨਿਰਮਲ ਗੁਪਤਾ, ਬਲਬੀਰ ਕੌਰ ਬੇਦੀ, ਸਿਮਰਨ, ਅਮਨਦੀਪ ਚੰਦੀ, ਡਾ. ਨਿਕਿਤਾ ਕਾਹਲੋਂ, ਪ੍ਰਿੰ. ਸੁਮਿਤ ਪੁਰੀ, ਰਿਤੂ ਪੁਰੀ, ਸਤਨਾਮ ਸਿੰਘ ਤੇ ਵਿਦਿਆਰਥੀਆਂ ਦੇ ਮਾਪੇ ਹਾਜਰ ਸਨ।ਸਕੂਲ ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਮੁੱਖ ਮਹਿਮਾਨ ਤੇ ਹੋਰ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply