Wednesday, August 26, 2026

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਕਾਲੀ ਆਗੂ ਬਸੰਤ ਸਿੰਘ ਰਾਮੂਵਾਲੀਆ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਿੱਖ ਅਕਾਲੀ ਆਗੂ ਬਸੰਤ ਸਿੰਘ ਰਾਮੂਵਾਲੀਆ ਆਪਣੇ ਸਾਥੀਆਂ ਸਮੇਤ ਸਚਖੰਡ ਸ੍ਰੀ ਹਰਿਮੰਦਰ PPN0703201802ਸਾਹਿਬ ਨਤਮਸਤਕ ਹੋਏ।ਲੰਮਾ ਸਮਾਂ ਜਰਮਨ ਵਿਚ ਰਹੇ ਰਾਮੂਵਾਲੀਆ ਦਾ ਸਿੱਖ ਰਾਜਨੀਤੀ ਨਾਲ ਗੂੜਾ ਸਬੰਧ ਰਿਹਾ ਹੈ।ਉਹ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਸਬੰਧੀ ਲੱਗੇ ਮੋਰਚੇ, ਅਮਰਜੈਂਸੀ, ਧਰਮ ਯੁੱਧ ਮੋਰਚੇ ਸਮੇਤ ਅਕਾਲੀ ਦਲ ਵਲੋਂ ਅਰੰਭੀ ਹਰ ਮੁਹਿੰਮ ਸਮੇਂ ਮੋਹਰੀ ਰਹੇ ਹਨ।ਉਨ੍ਹਾਂ ਨੇ ਪੰਥਕ ਮੋਰਚਿਆਂ ਸਮੇਂ ਕਈ ਵਾਰ ਜੇਲ ਯਾਤਰਾ ਵੀ ਕੀਤੀ।40 ਸਾਲ ਦੇ ਕਰੀਬ ਵਿਦੇਸ਼ ਦੀ ਧਰਤੀ ਤੇ ਸਿੱਖੀ ਪ੍ਰਚਾਰ ਕਰਦਿਆਂ ਰਾਮੂਵਾਲੀਆ ਨੇ ‘ਸ਼ਹਾਦਤ’ ਨਾਮ ਦਾ ਇਕ ਮੈਗਜੀਨ ਵੀ ਚਲਾਇਆ।ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾ ਉਪਰੰਤ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਉਨ੍ਹਾਂ ਨੂੰ ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਸਿੰਘ ਸਾਬਕਾ ਸਰਪੰਚ ਰਾਮੂਵਾਲਾ ਕਲਾਂ, ਪਲਵਿੰਦਰ ਸਿੰਘ ਰਾਉਂਕੇ ਕਲਾਂ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਦੀਨਪੁਰ ਅਤੇ ਹਰਿੰਦਰਪਾਲ ਸਿੰਘ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply