ਧੂਰੀ, 7 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਇਲਾਕੇ ਦੀ ਪ੍ਰਸਿੱਧ ਬਿਊਟੀ ਸੰਸਥਾ `ਓਰੇਨ` ਵੱਲੋਂ ਆਰੀਆ ਕਾਲਜ ਦੀਆਂ ਬੀ.ਏ ਭਾਗ ਤੀਜਾ ਦੀਆਂ
ਵਿਦਿਆਰਥਣਾਂ ਨੂੰ ਦਫਤਰ ਸੱਦ ਕੇ ਉਨਾਂ ਨੂੰ ਚਿਹਰੇ ਦੀ ਖੂਬਸੂਰਤੀ ਅਤੇ ਹੇਅਰ ਸਟਾਈਲ ਬਨਾਉਣ ਲਈ ਮੇਕਅੱਪ ਕਰਨ ਦੀ ਟਰੇਨਿੰਗ ਦਿੱਤੀ ਗਈ।ਇਸ ਮੌਕੇ `ਓਰੇਨ` ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾ ਵਲੋਂ ਵਿਦਿਆਰਥਣਾਂ ਨੂੰ ਆਤਮ ਨਿਰਭਰ ਕਿੱਤਿਆਂ ਸਬੰਧੀ ਜਾਗਰੂਕ ਕਰਨ ਲਈ ਸਮੇਂ-ਸਮੇਂ ਅਜਿਹੇ ਉਪਰਾਲੇ ਕੀਤੇ ਜਾਂਦੇ ਰਹੇ ਹਨ ਤਾਂ ਜੋ ਉਹ ਇਥੋਂ ਟਰੇਨਿੰਗ ਹਾਸਲ ਕਰਕੇ ਦੇਸ਼-ਵਿਦੇਸ਼ ਵਿੱਚ ਆਪਣੇ ਕਾਰੋਬਾਰ ਚਲਾ ਸਕਣ ਅਤੇ ਬਿਊਟੀ ਦੇ ਖੇਤਰ ਵਿੱਚ ਚੰਗਾ ਨਾਮ ਕਮਾਉਣ।ਇਸ ਮੌਕੇ ਕਾਲਜ ਪ੍ਰੋਫੈਸਰ ਮੈਡਮ ਮਨੀ ਅਤੇ ਗੀਤਾ ਰਾਨੀ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media