Monday, February 2, 2026

ਈ.ਐਸ.ਆਈ ਹਸਪਤਾਲ ਦੀ ਡੇਢ ਕਰੋੜ ਰੁਪਏ ਨਾਲ ਕੀਤੀ ਜਾਵੇਗੀ ਕਾਇਆ ਕਲਪ

ਅੰਮ੍ਰਿਤਸਰ `ਚ ਖੋਲੇ ਜਾਣਗੇ ਦੋ ਨਵੇਂ ਡੈਂਟਲ ਕਲੀਨਕ – ਬ੍ਰਹਮ ਮਹਿੰਦਰਾ

PPN1003201804 ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਰਾਜ ਪੱਧਰੀ ਡੈਂਚਰ ਵੰਡ ਸਮਾਰੋਹ ਕਰਵਾਇਆ ਗਿਆ, ਇਸ 29ਵੇਂ ਪੰਦਰਵਾੜੇ ਦੇ ਆਖਰੀ ਕੈਂਪ ਵਿਚ ਗਰੀਬ ਲੋਕਾਂ ਨੂੰ ਮੁਫ਼ਤ ਦੰਦਾਂ ਦੇ ਸੈਟ ਵੰਡੇ ਗਏ।
    ਇਸ ਸਮਾਗਮ ਵਿੱਚ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਬ੍ਰਹਮ ਮਹਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਡੈਂਟਲ ਪੰਦਰਵਾੜੇ ਵਿਚ ਪੂਰੇ ਪੰਜਾਬ ਵਿੱਚ 5000 ਤੋਂ ਵੱਧ ਨਕਲੀ ਦੰਦਾਂ ਦੇ ਸੈਟ ਲੋਕਾਂ ਨੂੰ ਵੰਡੇ ਗਏ ਹਨ।ਉਨ੍ਹਾਂ ਨੇ ਇਸ ਮੌਕੇ `ਤੇ ਡੈਂਟਲ ਹਸਪਤਾਲ ਨੂੰ 10 ਲੱਖ ਰੁਪਏ ਦੀ ਮਸ਼ੀਨਰੀ ਅਤੇ ਹੋਰ ਸਮਾਨ ਖ੍ਰੀਦਣ ਲਈ ਦੇਣ ਦਾ ਐਲਾਨ ਕੀਤਾ।ਸਿਹਤ ਮੰਤਰੀ ਨੇ ਅੱਗੇ ਕਿਹਾ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਈ ਐਸ ਆਈ ਹਸਪਤਾਲ ਅਤੇ ਸਿਵਲ ਹਸਪਤਾਲ ਵਿੱਚ 2 ਡੈਂਟਲ ਕਲੀਨਿਕ ਜਲਦੀ ਹੀ ਸ਼ੁਰੂ ਕੀਤੇ ਜਾਣਗੇ। PPN1003201805
ਇਸ ਮੌਕੇ ਸਿਹਤ ਮੰਤਰੀ ਨੇ ਵੀ ਲਾਂਚ ਕੀਤੀ।ਇਸ ਰਾਜ ਪੱਧਰੀ ਸਮਾਗਮ ਵਿੱਚ ਸਿਹਤ ਮੰਤਰੀ ਵੱਲੋਂ 61 ਲੋਕਾਂ ਨੂੰ ਡੈਂਚਰ ਦੇ ਸੈਟ ਭੇਂਟ ਕੀਤੇ ਗਏ।ਸਿਹਤ ਮੰਤਰੀ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਅੰਮਿ੍ਰਤਸਰ ਵਿੱਚ ਕੁੱਲ 250 ਡੈਂਚਰਾਂ ਦੇ ਸੈਟ ਵੰਡੇ ਗਏ ਹਨ ਅਤੇ ਇਸ ਸਮੇਂ ਪੰਜਾਬ ਵਿਚ 309 ਡੈਂਟਲ ਸਰਜਨ ਅਤੇ 12 ਹਜ਼ਾਰ ਤੋਂ ਵੱਧ ਡੈਂਟਲ ਕਲੀਨਿਕ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਡੈਂਟਲ ਹਸਪਤਾਲਾਂ ਨੂੰ 40 ਨਵੀਂ ਡੈਂਟਲ ਚੇਅਰ ਅਤੇ 80 ਨਵੀਆਂ ਐਕਸ-ਰੇ ਮਸ਼ੀਨਾਂ ਦਿੱਤੀਆਂ ਜਾਣਗੀਆਂ।ਸਿਹਤ ਮੰਤਰੀ ਵਲੋਂ ਪੰਜਾਬ ਦੀ ਪਹਿਲੀ ਰੋਗੀ ਕਲਿਆਣ ਸਮੀਤੀ ਡੈਂਟਲ ਦੀ ਸਥਾਪਨਾ ਵੀ ਕੀਤੀ ਗਈ।ਸਿਹਤ ਮੰਤਰੀ ਵਲੋਂ ਸਰਕਾਰੀ ਡਾਕਟਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਗਿਆ ਕਿ ਇਹ ਬਹੁਤ ਅਹਿਮ ਜਿੰਮੇਵਾਰੀ ਦਾ ਕੰਮ ਕਰਦੇ ਹਨ।ਮੈਂ ਇਨ੍ਹਾਂ ਦੀ ਸੇਵਾ ਨੂੰ ਸਲਾਮ ਕਰਦਾ ਹਾਂ ਅਤੇ ਸਰਕਾਰ ਵਲੋਂ ਵੀ ਇਨ੍ਹਾਂ ਨੂੰ ਆਉਂਦੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ।ਸਿਹਤ
ਮੰਤਰੀ ਵਲੋਂ ਵਧਿਆ ਕੰਮ ਕਰਨ ਵਾਲੇ ਡਾਕਟਰਾਂ  ਅਤੇ ਹੋਰ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਉਪਰੰਤ ਬ੍ਰਹਮ ਮਹਿੰਦਰਾ ਸਿਹਤ ਮੰਤਰੀ ਵਲੋਂ ਈ.ਐਸ.ਆਈ ਹਸਪਤਾਲ ਮਜੀਠਾ ਰੋਡ ਦਾ ਦੌਰਾ ਵੀ ਕੀਤਾ ਗਿਆ ਅਤੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਮਰੀਜਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਸ ਨੂੰ ਤੁਰੰਤ ਹੱਲ ਕਰਨ ਦੇ ਆਦੇਸ਼ ਦਿੱਤੇ।ਸਿਹਤ ਮੰਤਰੀ ਵਲੋਂ ਈ.ਐਸ.ਆਈ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਵੀ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਤੁਰੰਤ ਹੀ ਇਨ੍ਹਾਂ ਨੂੰ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।ਸਿਹਤ ਮੰਤਰੀ ਨੇ ਦੱਸਿਆ ਕਿ 1.5 ਕਰੋੜ ਰੁਪਏ ਦੀ ਲਾਗਤ ਨਾਲ ਈ ਐਸ ਆਈ ਹਸਪਤਾਲ ਦੀ ਬਿਲਡਿੰਗ ਦੀ ਮੁਰੰਮਤ ਵੀ ਕੀਤੀ ਜਾਵੇਗੀ ਅਤੇ ਲੋੜ ਪੈਣ `ਤੇ ਹੋਰ ਫੰਡਜ਼ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਸ੍ਰੀ ਸੁਨੀਲ ਦੱਤੀ ਵਿਧਾਇਕ ਹਲਕਾ ਉੱਤਰੀ ਨੇ ਸਿਹਤ ਮੰਤਰੀ ਨੂੰ ਅੰਮ੍ਰਿਤਸਰ ਪਧਾਰਨ ’ਤੇ `ਜੀ ਆਇਆਂ` ਕਿਹਾ।ਇਸ ਮੌਕੇ ਡਾਕਟਰ ਨਿਰਲੇਪ ਕੌਰ ਡਾਇਰੈਕਟਰ ਸਿਹਤ ਸੇਵਾਵਾਂ, ਡਾ: ਪੁਨੀਤ ਗਿਰਧਰ ਜੁਆਇੰਟ ਡੀ.ਆਰ.ਐਮ.ਈ, ਡਾ: ਸੰਜੀਵ ਬਬੂਟਾ ਡਾਇਰੈਕਟਰ ਹੈਲਥ ਸਰਵਿਸਜ਼, ਡਾ: ਸ਼ਰਨਜੀਤ ਕੌਰ ਡਿਪਟੀ ਡਾਇਰੈਕਟਰ-ਕਮ-ਜਿਲ੍ਹਾ ਡੈਂਟਲ ਹੈਲਥ ਅਫ਼ਸਰ, ਸ੍ਰੀਮਤੀ ਨਰਿੰਦਰ ਕੌਰ ਸਿਵਲ ਸਰਜਨ, ਸ੍ਰੀਮਤੀ ਸੁਨੀਤਾ ਡੀ.ਈ.ਓ ਸੈਕੰਡਰੀ, ਸਮਸ਼ੇਰ ਸਿੰਘ ਕੋਹਰੀ, ਡਾ: ਭਾਗੋਵਾਲੀਆ ਅਤੇ ਡਾ: ਮਦਨ ਮੋਹਨ ਵੀ ਹਾਜ਼ਰ ਸਨ। 

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply