Thursday, September 24, 2026

ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਗਿੱਦੜਬਾਹਾ `ਚ ਮੈਰਾਥਨ 18 ਮਾਰਚ ਨੂੰ

ਜੇਤੂਆਂ ਨੂੰ 13 ਲੱਖ ਦੇ ਨਗਦ ਇਨਾਮ ਮਿਲਣਗੇ-ਆਨ ਲਾਈਨ ਰਜਿਸਟ੍ਰੇਸ਼ਨ ਜਾਰੀ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜ਼ਿਲ੍ਹਾ ਓਲਪਿੰਕ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ 18 ਮਾਰਚ ਨੂੰ ਗਿੱਦੜਬਾਹਾ ਵਿਖੇ ਕਰਵਾਈ ਜਾ ਰਹੀ ‘ਮੁਕਤਸਰ ਮੈਰਾਥਨ’ ਜਿਲ੍ਹਾ ਪ੍ਰਸਾਸ਼ਨ ਦੀ ਆਪਣੇ ਆਪ ਵਿਚ ਇਕ ਨਿਵੇਕਲੀ ਪਹਿਲ ਹੈ ਅਤੇ ਇਹ ਨੌਜਵਾਨਾਂ ਨੂੰ ਨਵੀਂ ਸੇਧ ਦੇਵੇਗੀ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਲਾਲ ਸਿੰਘ ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਮੈਰਾਥਨ ਦੌੜ ਵਿਚ ਭਾਗ ਲੈਣ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੈ।ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਇਸ ਅੰਤਰਰਾਸ਼ਟਰੀ ਪੱਧਰ ਦੇ ਆਯੋਜਨ ਵਿਚ ਸ਼ਿਰਕਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਨੂੰ ਉਤਸਾਹਿਤ ਕਰਨ ਨੂੰ ਵਿਸੇਸ਼ ਤਰਜੀਹ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਮੈਰਾਥਨ ਨੌਜਵਾਨਾਂ ਵਿਚ ਖੇਡ ਭਾਵਨਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਨਾਲ ਨੌਜਵਾਨਾਂ ਦੀ ਨਸ਼ੇ ਤੋਂ ਦੂਰੀ ਬਣਾਉਣ ਵਿਚ ਸਹਾਈ ਹੋਵੇਗੀ।ਉਨ੍ਹਾਂ ਕਿਹਾ ਕਿ ਗਿੱਦੜਬਾਹਾ ਸਿਹਤਮੰਦ ਜਵਾਨੀ ਦਾ ਸੁਨੇਹਾ ਇਸ ਮੈਰਾਥਨ ਰਾਹੀਂ ਸਾਰੇ ਪੰਜਾਬ ਨੂੰ ਦੇਵੇਗਾ।
    ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਮੈਰਾਥਨ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਕਰਵਾਇਆ ਜਾ  ਰਿਹਾ ਹੈ।ਇਸ ਵਿਚ 5, 10 ਅਤੇ 21 ਕਿਲੋਮੀਟਰ ਦੀ ਦੌੜ ਹੋਵੇਗੀ ਜਿਸ ਲਈ ਭਾਗ ਲੈਣ ਲਈ ਕ੍ਰਮਵਾਰ ਘੱਟੋ ਘੱਟ ਉਮਰ 12, 15 ਅਤੇ 18 ਸਾਲ ਹੋਣੀ ਚਾਹੀਦੀ ਹੈ।ਪਹਿਲਾ ਇਨਾਮ ਮਹਿਲਾ ਅਤੇ ਪੁਰਸ਼ ਵਰਗ ਦੋਹਾਂ ਲਈ 1-1 ਲੱਖ ਰੁਪਏ ਦਾ ਹੈ ਜਦ ਕਿ ਕੁੱਲ 13 ਲੱਖ ਤੋਂ ਵੱਧ ਦੇ ਇਨਾਮ ਦਿੱਤੇ ਜਾਣਗੇ।ਇਸ ਦੌੜ ਨੂੰ ਉਡਣਾ ਸਿੱਖ ਮਿਲਖਾ ਸਿੰਘ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤੀ ਜਾਵੇਗੀ ਅਤੇ ਇਸ ਮੌਕੇ ਗੁਰਦਾਸ ਮਾਨ ਵੀ ਆਪਣੀ ਪੇਸ਼ਕਾਰੀ ਦੇਣਗੇ।ਉਨ੍ਹਾਂ ਨੇ ਕਿਹਾ ਕਿ ਜਿੱਤ ਨਾਲੋਂ ਤਜਰਬਾ ਵੱਡੀ ਗੱਲ ਹੋਵੇਗੀ ਜੋ ਕਿ ਇਥੇ ਦੌੜਨ ਵਾਲੇ ਹਰ ਇਕ ਨੂੰ ਮਿਲੇਗਾ।ਇਸ ਤੋਂ ਬਿਨ੍ਹਾਂ ਇਹ ਪਹਿਲੀ ਮੈਰਾਥਨ ਹੋਵੇਗੀ, ਜਿਸ ਵਿਚ ਦੋੜਾਕ ਦਿਹਾਤੀ ਪੰਜਾਬ ਦਾ ਨਜਾਰਾ ਵੀ ਆਪਣੀ ਦੌੜ ਦੌਰਾਨ ਤੱਕ ਸਕਣਗੇ। ਇਹ ਦੌੜ 18 ਮਾਰਚ ਨੂੰੂ ਸਵੇਰੇ 7:30 ਵਜੇ ਸ਼ੁਰੂ ਹੋਵੇਗੀ।ਗੁਰਲਾਲ ਸਿੰਘ ਨੇ ਦੱਸਿਆ ਕਿ ਇਸ ਮੈਰਾਥਨ ਦੌੜ ਲਈ ਆਨ ਲਾਈਨ ਰਜਿਸਟ੍ਰੇਸ਼ਨ ਾਾਾ.ਮੁਕਟਸੳਰਮੳਰੳਟਹੋਨ.ੋਰਗ  ਵੈਬਸਾਈਟ ਤੇ ਕਰਵਾਈ ਜਾ ਸਕਦੀ ਹੈ। 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply