Thursday, September 24, 2026

`ਬੇਟੀ ਬਚਾਓ-ਬੇਟੀ ਪੜਾਓ` ਤਹਿਤ ਦਸਤਖਤੀ ਮੁਹਿੰਮ ਸ਼ੁਰੂ

PPN1003201806ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲ੍ਹੇ ਵਿਚਲੇ ਮਰਦਾਂ ਅਤੇ ਔਰਤਾਂ ਦੇ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਦੇ ਮਕਸਦ ਨਾਲ ਅੱਜ ਸੀਡੀਪੀਓ ਸ੍ਰੀਮਤੀ ਸੁਮਨ ਬਾਲਾ ਵਲੋਂ ਮਾਈ ਭਾਗੋ ਪੋਲੀਟੈਕਨੀਕਲ ਕਾਲਜ ਲੜਕੀਆਂ ਵਿਖੇ ਹਸ਼ਤਾਖਰ ਮੁਹਿੰਮ ਚਲਾਈ ਗਈ।ਇਸ ਮੁਹਿੰਮ ਵਿੱਚ ਸਕੂਲ ਦੇ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀਆਂ, ਆਂਗਣਵਾੜੀ ਵਰਕਰਾਂ, ਕੌਂਸਲਰ ਸਾਹਿਬਾਨ ਅਤੇ ਆਮ ਜਨਤਾ ਵਲੋਂ ਵੱਧ-ਚੜ ਕੇ ਹਿੱਸਾ ਲਿਆ ਗਿਆ।ਇਸ ਸਬੰਧੀ ਇਕ ਰੈਲੀ ਵੀ ਮਾਈ ਭਾਗੋ ਕਾਲਜ ਤੋਂ ਮਜੀਠਾ ਰੋਡ ਤੱਕ ਕੱਢੀ ਗਈ।
ਸ੍ਰੀਮਤੀ ਸੁਮਨ ਬਾਲਾ ਸੀਡੀਪੀਓ ਨੇ ਦੱਸਿਆ ਕਿ ਇਸ ਹਸ਼ਤਾਖਰ ਮੁਹਿੰਮ ਦਾ ਉਦੇਸ਼ `ਬੇਟੀ ਬਚਾਓ ਬੇਟੀ ਪੜ੍ਹਾਓ` ਘਰ ਘਰ ਤੱਕ ਪਹੁੰਚਾਉਣ ਦਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਸਖਤ ਮੁਹਿੰਮ ਵਿਚ ਸ਼ਾਮਿਲ ਕੀਤਾ ਜਾਵੇਗਾ।ਉਨਾਂ ਕਿਹਾ ਕਿ ਇਹ ਸਮਾਜ ਦੀ ਜਿੰਮੇਵਾਰੀ ਹੈ ਅਤੇ ਲੋਕਾਂ ਨੂੰ ਇਸ ਪਵਿੱਤਰ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ। 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply