Saturday, March 21, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੰਪਨ ਹੋਇਆ ਵੱਖ-ਵੱਖ ਮਹਿਕਾਂ ਛੱਡਦਾ `ਸਪਰਿੰਗ ਫੈਸਟੀਵਲ`

PPN1203201820ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਸਿਪਰਿੰਗ ਫੈਸਟੀਵਲ ਅੱਜ ਇਥੇ ਭਾਂਤ ਭਾਂਤ ਦੇ ਪੌਦਿਆਂ ਅਤੇ ਫੁੱਲਾਂ ਦੀਆਂ ਮਹਿਕਾਂ ਵੰਡਦਿਆਂ ਸੰਪੰਨ ਹੋ ਗਿਆ। ਯੂਨੀਵਰਸਿਟੀ ਵਿਦਿਆਰਥੀ, ਅਧਿਆਪਕਾਂ ਅਤੇ ਬਾਹਰੋਂ ਆਏ ਮਹਿਮਾਨਾਂ ਵੱਲੋਂ ਵੱਖ ਵੱਖ ਕਿਸਮਾਂ ਦੇ ਫੁੱਲਾਂ ਅਤੇ ਪੌਦਿਆਂ ਦਾ ਦੀਦਾਰ ਅਤੇ ਖਰੀਦੋ ਫਰੋਖਤ ਕਰਨ ਦੇ ਨਾਲ ਨਾਲ ਇਸ ਖੇਤਰ ਨਾਲ ਸਬੰਧਤ ਸੰਦਾਂ ਅਤੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਗਈ।ਇਨ੍ਹਾਂ ਤਿੰਨ ਦਿਨਾਂ ਦੌਰਾਨ ਯੂਨੀਵਰਸਿਟੀ ਦਾ ਵਿਹੜਾ ਤਰ੍ਹਾਂ ਤਰ੍ਹਾਂ ਦੀਆਂ ਮਹਿਕਾਂ ਅਤੇ ਵੱਖਰੇ ਵੱਖਰੇ ਰੰਗਾਂ ਨਾਲ ਗੁਲਜ਼ਾਰ ਰਿਹਾ।ਹਰ ਕੋਈ ਕੁਦਰਤ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਰਿਹਾ ਸੀ ਅਤੇ ਇਸ ਚੰਗੇ ਉਪਰਾਲੇ ਲਈ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕਰ ਰਿਹਾ ਸੀ।ਵੱਖ-ਵੱਖ ਕਿਸਮ ਦੇ ਗਮਲੇ, ਸਟੀਲ ਦੇ ਸਟੈਂਡ, ਬਾਗਬਾਨੀ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਸੰਦਾਂ ਤੋਂ ਇਲਾਵਾ ਕੁਦਰਤੀ ਸ਼ਹਿਦ ਦੇ ਸਟਾਲ ਵੀ ਲਾਏ ਗਏ।  
ਅੱਜ ਸੰਪੰਨ ਹੋਏ ਇਸ ਫੈਸਟੀਵਲ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡੀਨ, ਵਿਦਿਆਰਥੀ ਭਲਾਈ, ਪ੍ਰੋ. ਐਸ.ਐਸ. ਬਹਿਲ ਨੇ ਕੀਤੀ।ਐਚ.ਐਸ ਤਿੰਨਾ ਇੰਚਾਰਜ ਭਾਈ ਲਾਲੋ ਉਸਾਰੀ ਵਿਭਾਗ ਅਤੇ ਲੈਂਡਸਕੇਟਪ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਯੂਨੀਵਰਸਿਟੀ ਦੇ ਹੌਰਟੀਕਲਚਰ ਕੰਸਲਟੈਂਟ ਡਾ. ਜੇ.ਐਸ ਬਿਲਗਾ ਨੇ ਯੂਨੀਵਰਸਿਟੀ ਵਿਚ ਲਾਈ ਪ੍ਰਦਰਸ਼ਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਬੋਟਨੀਕਲ ਇਨਵਾਇਰਨਮੈਂਟਲ ਵਿਭਾਗ ਦੇ ਪ੍ਰੋ. ਆਦਰਸ਼ਪਾਲ ਵਿਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ।
ਪ੍ਰੋ. ਬਹਿਲ ਨੇ ਇਸ ਮੌਕੇ ਕਿਹਾ ਕਿ ਮੇਰਾ ਕਿੱਤਾ ਇਮਾਰਤਾਂ ਵੱਡੀਆਂ ਵੱਡੀਆਂ ਇਮਾਰਤਾਂ ਅਤੇ ਭਵਨਾਂ ਨੂੰ ਉਸਾਰਨਾ ਹੈ ਜੋ ਕਿ ਬਹੁਤ ਸਾਰਾ ਪੈਸਾ ਲਾਉਣ ਦੇ ਬਾਵਜੂਦ ਨਿਰਜੀਵ ਹੀ ਹੁੰਦੀਆਂ ਹਨ। ਇਨ੍ਹਾਂ ਇਮਾਰਤਾਂ ਵਿਚ ਰੂਹ ਕੁਦਰਤੀ ਫੁੱਲ ਬੂਟੇ ਹੀ ਭਰਦੇ ਹਨ।ਫੁੱਲਾਂ ਅਤੇ ਬੂਟਿਆਂ ਦੀ ਆਮਦ ਨਾਲ ਇਹ ਇਹ ਗੁਲਜ਼ਾਰ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬਨਸਪਤੀ ਮਨੁੱਖੀ ਜੀਵਨ ਦਾ ਅਟੁੱਟ ਅੰਗ ਹੈ ਅਤੇ ਇਸ ਨਾਲੋਂ ਟੁੱਟ ਜੀਵਨ ਸੰਭਵ ਨਹੀਂ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਡੇ ਚੌਗਿਰਦੇ ਨੂੰ ਸਵੱਛ ਅਤੇ ਸੁੰਦਰ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਹਰ ਇਕ ਨੂੰ ਇਸ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ। ਇਸ ਮੌਕੇ ਹੋਏ ਪ੍ਰਦਰਸ਼ਨੀਆਂ ਲਾਉਣ ਵਾਲਿਆਂ ਨੂੰ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਪ੍ਰੋ. ਬਹਿਲ ਨੇ ਇਸ ਮੌਕੇ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦੀ ਪੜ੍ਹ ਕੇ ਸੁਣਾਈਆਂ।  
ਇਨ੍ਹਾਂ ਮੁਕਾਬਲਿਆਂ ਵਿਚ ਐਚ.ਐਮ.ਵੀ ਕਾਲਜ ਜਲੰਧਰ ਨੇ ਸੱਤਾਂ ਆਈਟਮਾਂ ਵਿਚ ਪਹਿਲਾਂ ਸਥਾਨ ਹਾਸਲ ਕੀਤਾ, ਐਸ.ਐਸ.ਐਮ ਕਾਲਜ ਦੀਨਾਨਗਰ ਨੇ 6 ਆਈਟਮਾਂ ਵਿੱਚ ਸਥਾਨ ਹਾਸਲ ਕਰਦੇ ਹੋਏ ਦੂਜੇ ਅਤੇ ਪ੍ਰੀਤ ਵਿਹਾਰ ਅੰਮ੍ਰਿਤਸਰ ਦੇ ਜੈ ਸਿੰਘ ਨੇ 5 ਆਈਟਮਾਂ ਵਿੱਚ ਅਹਿਮ ਸਥਾਨ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ।ਇਸ ਤੋਂ ਇਲਾਵਾ ਯੂਨੀਵਰਸਿਟੀ ਕਾਲਜ ਪਠਾਨਕੋਟ, ਆਰੀਆ ਕਾਲਜ ਪਠਾਨਕੋਟ, ਯੂਨੀਵਰਸਿਟੀ ਕਾਲਜ ਚੂੰਗ, ਯੂਨੀਵਰਸਿਟੀ ਕਾਲਜ ਵੇਰਕਾ ਅਤੇ ਲਾਇਲਪੁਰ ਖਾਲਸਾ ਕਾਲਜ ਜਲ਼ੰਧਰ ਦੀਆਂ ਟੀਮਾਂ ਨੇ ਵੀ ਇਨਾਂ੍ਹ ਮੁਕਾਬਲਿਆਂ ਵਿਚ ਭਾਗ ਲਿਆ।  

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply