Wednesday, September 9, 2026

ਬਜੁਰਗ ਤੋਂ ਪ੍ਰਦੇਸੀ ਚੋਰ ਗਿਰੋਹ ਨੇ ਖੋਹੇ ਪੈਸੇ – ਚੋਰ ਫੜ ਕੇ ਲੋਕਾਂ ਚਾੜਿਆ ਕੁਟਾਪਾ

PPN050806
ਤਰਨ ਤਾਰਨ, 5 ਅਗਸਤ (ਰਾਣਾ ) – ਜਿਲ੍ਹਾ ਤਰਨ ਤਾਰਨ ਅਧੀਨ ਆਉਦੇ ਕਸਬਾ ਭਿੱਖੀਵਿੰਡ ਵਿੱਚ ਲ਼ੁੱਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਪੱਤਰਕਾਰਾਂ ਨੁੰ ਜਾਣਕਾਰੀ ਦਿੰਦੇ ਹੋਏ ਇੱਕ ਬਜੁੱਰਗ  ਦਰਸ਼ਨ ਸਿੰਘ ਪੁੱਤਰ ਮੇਜਾ ਸਿੰਘ ਵਾਸੀ ਚੇਲਾ ਨੇ ਦੱਸਿਆ ਕਿ ਮੈ ਖੇਮਕਰਨ ਰੋਡ ਬੈਕ ਵਿੱਚੋ ੨੦੪੦੦ ਰੁ: ਕੱਢਵਾਏ ਤੇ ਬੈਂਕ ਦੇ ਬਾਹਰ ਆਉਦਿਆਂ ਹੀ ਇੱਕ ਚੋਰ ਗਿਰੋਹ ਜੋ ਪ੍ਰਦੇਸੀ ਤੇ ਨਸ਼ੇੜੀ ਲੱਗ ਰਹੇ ਸੀ, ਨੇ ਦਿਨ ਦੀਵੀ ਹੀ ਉਸ ਦੀਆਂ ਬਾਹਵਾਂ ਮਰੋੜ ਕੇ ਜੇਬ ਵਿੱਚੋ 20400  ਕੱਢ ਕੇ ਫਰਾਰ ਹੋ ਗਏ।ਲੇਨਿ ਰੌਲਾ ਪੈਣ ‘ਤੇ ਇਨ੍ਹਾ ਚੋਰਾਂ ਨੂੰ ਸਥਾਨਕ ਲੋਕਾਂ ਨੇ ਫੜ ਕੇ ਰੱਜ ਕਿ ਕੁਟਾਪਾ ਚਾੜਿਆ ਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ।ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਮੁਸਤੈਦੀ ਦਿਖਾਉਦਿਆਂ ਸਿਰਫ ਇੱਕ ਘੰਟੇ ਵਿੱਚ ਹੀ ਚੋਰਾਂ ਵਲੋਂ ਬਜੁੱਰਗ ਕੋਲੋ ਖੋਹੀ ਰਕਮ ਬ੍ਰਾਮਦ ਕਰ ਲਈ। ਪੁੱਛਗਿੱਛ ਕਰਨ ‘ਤੇ ਚੋਰਾਂ ਦੀ ਪਛਾਣ ਭਾਰਤ, ਰਾਮਪਾਲ, ਸਲੀਮ ਵਾਸੀ ਰਾਜਸਥਾਨ ਹਾਲ ਵਾਸੀ ਸਬਜੀ ਮੰਡੀ ਪੱਟੀ ਵਜੋ ਹੋਈ  ਤਿੰਨਾ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply