
ਤਰਨ ਤਾਰਨ, 5 ਅਗਸਤ (ਰਾਣਾ ) – ਜਿਲ੍ਹਾ ਤਰਨ ਤਾਰਨ ਅਧੀਨ ਆਉਦੇ ਕਸਬਾ ਭਿੱਖੀਵਿੰਡ ਵਿੱਚ ਲ਼ੁੱਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਪੱਤਰਕਾਰਾਂ ਨੁੰ ਜਾਣਕਾਰੀ ਦਿੰਦੇ ਹੋਏ ਇੱਕ ਬਜੁੱਰਗ ਦਰਸ਼ਨ ਸਿੰਘ ਪੁੱਤਰ ਮੇਜਾ ਸਿੰਘ ਵਾਸੀ ਚੇਲਾ ਨੇ ਦੱਸਿਆ ਕਿ ਮੈ ਖੇਮਕਰਨ ਰੋਡ ਬੈਕ ਵਿੱਚੋ ੨੦੪੦੦ ਰੁ: ਕੱਢਵਾਏ ਤੇ ਬੈਂਕ ਦੇ ਬਾਹਰ ਆਉਦਿਆਂ ਹੀ ਇੱਕ ਚੋਰ ਗਿਰੋਹ ਜੋ ਪ੍ਰਦੇਸੀ ਤੇ ਨਸ਼ੇੜੀ ਲੱਗ ਰਹੇ ਸੀ, ਨੇ ਦਿਨ ਦੀਵੀ ਹੀ ਉਸ ਦੀਆਂ ਬਾਹਵਾਂ ਮਰੋੜ ਕੇ ਜੇਬ ਵਿੱਚੋ 20400 ਕੱਢ ਕੇ ਫਰਾਰ ਹੋ ਗਏ।ਲੇਨਿ ਰੌਲਾ ਪੈਣ ‘ਤੇ ਇਨ੍ਹਾ ਚੋਰਾਂ ਨੂੰ ਸਥਾਨਕ ਲੋਕਾਂ ਨੇ ਫੜ ਕੇ ਰੱਜ ਕਿ ਕੁਟਾਪਾ ਚਾੜਿਆ ਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ।ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਮੁਸਤੈਦੀ ਦਿਖਾਉਦਿਆਂ ਸਿਰਫ ਇੱਕ ਘੰਟੇ ਵਿੱਚ ਹੀ ਚੋਰਾਂ ਵਲੋਂ ਬਜੁੱਰਗ ਕੋਲੋ ਖੋਹੀ ਰਕਮ ਬ੍ਰਾਮਦ ਕਰ ਲਈ। ਪੁੱਛਗਿੱਛ ਕਰਨ ‘ਤੇ ਚੋਰਾਂ ਦੀ ਪਛਾਣ ਭਾਰਤ, ਰਾਮਪਾਲ, ਸਲੀਮ ਵਾਸੀ ਰਾਜਸਥਾਨ ਹਾਲ ਵਾਸੀ ਸਬਜੀ ਮੰਡੀ ਪੱਟੀ ਵਜੋ ਹੋਈ ਤਿੰਨਾ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media