Thursday, August 6, 2026

ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੁਆਫ਼ੀ ਮੰਗਣ ਨਾਲ ਸੱਚਾਈ ਦੀ ਹੋਈ ਜਿੱਤ – ਸਰਚਾਂਦ ਸਿੰਘ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਉਪਰ Bikram Majithiaਨਸ਼ਾ ਤਸਕਰੀ ’ਚ ਸ਼ਾਮਿਲ ਹੋਣ ਬਾਰੇ ਲਗਾਏ ਗਏ ਬੇਬੁਨਿਆਦ ਅਤੇ ਝੂਠੇ ਇਲਜ਼ਾਮਾਂ ਲਈ ਅੱਜ ਲਿਖਤੀ ਮੁਆਫ਼ੀ ਮੰਗੀ ਹੈ।ਮਜੀਠੀਆ ਦੇ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਨਸ਼ਾ ਤਸਕਰੀ ਬਾਰੇ ਝੂਠੇ ਇਲਜ਼ਾਮਾਂ ਅਤੇ ਦੂਸ਼ਣਬਾਜ਼ੀ ਕਾਰਨ ਮਜੀਠੀਆ ਨੂੰ ਇੱਕ ਲੰਮਾ ਸਮਾਂ ਬੜੀ ਗਹਿਰੀ ਮਾਨਸਿਕ ਪੀੜਾ ਵਿਚੋਂ ਲੰਘਣਾ ਪਿਆ।ਉਨ੍ਹਾਂ ਪ੍ਰਮਾਤਮਾ ਦੇ ਨਾਲ ਨਾਲ ਦੇਸ਼ ਦੇ ਕਾਨੂੰਨ `ਤੇ ਅਟੁੱਟ ਭਰੋਸਾ ਰੱਖਿਆ ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।ਸੱਚਾਈ ਦੀ ਇਸ ਜਿੱਤ ਨਾਲ ਪੰਜਾਬ ਦੇ ਇਨਸਾਫ਼ਪਸੰਦ ਲੋਕਾਂ, ਅਕਾਲੀ ਦਲ ਖ਼ਾਸਕਰ ਨੌਜਵਾਨ ਵਰਗ ’ਚ ਅੱਜ ਤਸੱਲੀ ਅਤੇ ਖ਼ੁਸ਼ੀ ਦਾ ਮਾਹੌਲ ਹੈ।ਜਿਕਰਯੋਗ ਹੈ ਕਿ ਇਹਨਾਂ ਇਲਜ਼ਾਮਾਂ ਖਿਲਾਫ ਮਜੀਠੀਆ ਵਲੋਂ ਆਪ ਸੁਪਰੀਮੋ ਕੇਜ਼ਰੀਵਾਲ ਵਿਰੁੱਧ ਅੰਮ੍ਰਿਤਸਰ ਵਿਖੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply