ਪਠਾਨਕੋਟ, 14 ਮਾਰਚ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ.ਨਰੇਸ਼ ਕਾਂਸਰਾ ਨੇ ਝੁੱਗੀਆਂ ਝੋਪੜੀਆਂ ਅਤੇ ਭੱਠਿਆਂ `ਤੇ ਰਹਿੰਦੇ 0-5 ਸਾਲ
ਤੱਕ ਦੇ ਬੱਚਿਆਂ ਦੀ ਚੈਕਿੰਗ ਕੀਤੀ।ਇਸ ਦੌਰਾਨ ਉਨਾਂ ਦੱਸਿਆ ਕਿ ਜਿਲੇ੍ਹ ਦੇ 0-5 ਸਾਲ ਤੱਕ ਦੇ 69,432 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਹਾਊਸ ਟੂ ਹਾਊਸ ਐਕਟੀਵਿਟੀ ਰਾਹੀਂ 13,223 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾ ਕੇ ਹੁਣ ਤੱਕ 91.60 ਪ੍ਰਤੀਸ਼ਤ ਪ੍ਰਾਪਤੀ ਕੀਤੀ ਗਈ ਹੈ।ਡਾ. ਕਾਂਸਰਾ ਨੇ ਦੱਸਿਆ ਕਿ 11 ਮਾਰਚ ਨੂੰ ਪਹਿਲੇ ਦਿਨ 50,380 ਬੱਚਿਆਂ ਨੂੰ ਪੋਲਿਓ ਦੀ ਦਵਾਈ ਪਿਲਾਈ ਗਈ ਸੀ ਅਤੇ 12 ਮਾਰਚ ਨੂੰ ਜਿਲ੍ਹਾ ਪਠਾਨਕੋਟ ਦੇ ਕਰੀਬ 94,090 ਘਰ੍ਹਾਂ ਵਿੱਚ ਜਾ ਕੇ 13,223 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਦੋ ਦਿਨਾਂ ਦੇ ਉਪਰਾਲੇ ਦੋਰਾਨ ਜਿਲ੍ਹਾ ਪਠਾਨਕੋਟ ਵਿਖੇ 63,432 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾ ਪਿਲਾਈਆਂ ਗਈਆਂ ਹਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media