Wednesday, August 5, 2026

ਚੈਂਪੀਅਨ ਬਣੀ ਬੀ.ਬੀ.ਕੇ ਡੀ.ਏ.ਵੀ ਕਾਲਜ ਦੀ ਸਾਇਕਲਿੰਗ ਟੀਮ

ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਅਟਾਰੀ ਰੋਡ ਵਿਖੇ ਹੋਈ ਜੀ.ਐਨ.ਡੀ.ਯੂ ਇੰਟਰਨੈਸ਼ਨਲ ਕਾਲਜ ਰੋਡ PPN1503201804ਸਾਇਕਲਿੰਗ ਚੈਂਪੀਅਨਸ਼ਿਪ ਵਿੱਚ ਜਿੱਤ ਹਾਸਲ ਕੀਤੀ ਹੈ।ਕਾਲਜ ਟੀਮ ਨੇ ਇਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਚ.ਐਮ.ਵੀ ਕਾਲਜ ਜਲੰਧਰ ਅਤੇ ਜੀ.ਐਨ.ਡੀ.ਯੂ ਕੈਂਪਸ ਨੂੰ ਹਰਾਇਆ ਅਤੇ ਵੱਖ-ਵੱਖ ਮੁਕਾਬਲਿਆਂ ਵਿਚ 4 ਗੋਲਡ, ਸਿਲਵਰ ਅਤੇ ਦੋ ਬ੍ਰੋਜ਼ ਮੈਡਲ ਨਾਲ ਚੈਂਪੀਅਨਸ਼ਿਪ ਜਿੱਤੀ।ਇਸ ਜਿੱਤ ਦੇ ਨਾਲ ਹੀ ਕਾਲਜ ਦੀਆਂ ਵਿਦਿਆਰਥਣਾਂ ਆਸ਼ੂ ਸ਼ਰਮਾ, ਵੈਸ਼ਨਵੀ, ਅੰਮ੍ਰਿਤਾ, ਕਿਰਨ ਕੌਰ ਅਤੇ ਹਰਪ੍ਰੀਤ ਕੌਰ ਦੀ ਆਲ ਇੰਡੀਆ ਅੰਤਰ-ਯੂਨੀਵਰਸਿਟੀ ਚੈਂਪੀਅਨਸ਼ਿਪ ਲਈ ਚੋਣ ਕੀਤੀ ਗਈ।
ਪ੍ਰਿੰ: ਡਾ. ਪੁਸ਼ਪਿੰਦਰ ਵਾਲੀਆ ਨੇ ਜੇਤੂ ਟੀਮ ਵਿੱਚ ਸ਼ਾਮਲ ਆਸ਼ੂ ਸ਼ਰਮਾ, ਵੈਸ਼ਨਵੀ ਗਭਾਨੇ, ਅੰਮ੍ਰਿਤਾ ਰਘੂਨਾਥ, ਕਿਰਨ ਕੌਰ, ਹਰਪ੍ਰੀਤ ਕੌਰ ਅਤੇ ਸੋਨਲ ਆਦਿ ਖਿਡਾਰਣਾਂ ਨੂੰ ਵਧਾਈ ਦਿੰਦੇ ਹੋਏ, ਉਹਨਾਂ ਨੂੰ ਭਵਿੱਖ ਵਿਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਲਈ ਉੋਤਸ਼ਾਹਿਤ ਕੀਤਾ।ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ. ਸਵੀਟੀ ਬਾਲਾ, ਖੇਡ ਅਧਿਆਪਕ ਮਿਸ ਸਵੀਟੀ ਬਾਲਾ, ਮਿਸ ਅਮਨਪ੍ਰੀਤ ਕੌਰ ਤੇ ਹੋਰ ਸਟਾਫ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ `ਤੇ ਮੁਬਾਰਕਬਾਦ ਦਿੱਤੀ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply