Wednesday, August 5, 2026

ਕਮੇਡੀਅਨ ਜਸਵਿੰਦਰ ਭੱਲਾ ਨੇ ਲੋਕਾਂ ਨੂੰ ਖੁੱਲੇ `ਚ ਜੰਗਲ-ਪਾਣੀ ਨਾ ਜਾਣ ਲਈ ਕੀਤਾ ਜਾਗਰੂਕ

ਸਵੱਛ ਪੰਜਾਬ ਮਿਸ਼ਨ ਦਾ ਹੋਕਾ ਦੇਣ ਲਈ ਪਿੰਡਾਂ ਚ ਭੱਲੇ ਵਲੋਂ ਰੋਡ ਸ਼ੋਅ
ਬਟਾਲਾ, 15 ਮਾਰਚ (ਪੰਜਾਬ ਪੋਸਟ- ਐਨ.ਐਸ ਬਰਨਾਲ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਬਰਾਂਡ ਅੰਬੈਸ਼ਡਰ ਪ੍ਰਸਿੱਧ ਕਾਮੇਡੀਅਨ ਜਸਵਿੰਦਰ PPN1503201803ਸਿੰਘ ਭੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੂਬੇ ਪੰਜਾਬ ਨੂੰ ਸਾਫ-ਸੁਥਰਾ ਤੇ ਸਵੱਸਥ ਬਣਾਉਣ ਲਈ ਖੁੱਲੇ ਵਿੱਚ ਸ਼ੌਚ ਜਾਣ ਦੀ ਲਾਹਨਤ ਨੂੰ ਪੂਰੀ ਤਰਾਂ ਖਤਮ ਕਰਨ।ਹਲਕਾ ਫਤਹਿਗੜ ਚੂੜੀਆਂ ਦੇ ਪਿੰਡ ਅਲੀਵਾਲ, ਚੱਠਾ, ਡਾਲੇ ਚੱਕ, ਮਲਕਵਾਲ, ਪੰਨਵਾਂ, ਵੀਲਾ ਤੇਜਾ, ਭਾਲੋਵਾਲੀ ਆਦਿ ਵਿਖੇ ਰੋਡ ਸ਼ੋਅ ਰਾਹੀ ਕਾਮੇਡੀਅਨ ਭੱਲਾ ਵੱਲੋਂ ਲੋਕਾਂ ਨੂੰ ਸਵੱਛ ਪੰਜਾਬ, ਸਵੱਸਥ ਪੰਜਾਬ ਦਾ ਸੁਨੇਹਾ ਦਿੱਤਾ ਗਿਆ।
ਲੋਕਾਂ ਨੂੰ ਜਾਗਰੂਕ ਕਰਨ ਵਾਲੇ ਇਸ ਰੋਡ ਸ਼ੋਅ ਦੀ ਸ਼ੁਰੂਆਤ ਪਿੰਡ ਅਲੀਵਾਲ ਤੋਂ ਕੀਤੀ ਗਈ ਜਿਥੇ ਐੱਸ.ਡੀ.ਐਮ ਬਟਾਲਾ ਰੋਹਿਤ ਗੁਪਤਾ, ਜਲ ਸਪਲਾਈ ਵਿਭਾਗ ਗੁਰਦਾਸਪੁਰ ਦੇ ਨਿਗਰਾਨ ਇੰਜੀਨੀਅਰ ਜੇ.ਐਸ ਸੈਣੀ, ਨਾਇਬ ਤਹਿਸੀਲਦਾਰ ਲਛਮਣ ਸਿੰਘ ਅਤੇ ਜਲ ਸਪਲਾਈ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਪਿੰਡ ਅਲੀਵਾਲ ਵਿਖੇ ਵਿਭਾਗ ਦੇ ਬਰਾਂਡ ਅੰਬੈਸ਼ਡਰ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਨੇ ਲੋਕਾਂ ਨੂੰ ਕਿਹਾ ਕਿ ਸਫ਼ਾਈ ਵਿੱਚ ਹੀ ਖੁਦਾਈ ਹੁੰਦੀ ਹੈ।ਇਸ ਲਈ ਸਾਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣਾ ਚਾਹੀਦਾ ਹੈ।ਉਨਾਂ ਕਿਹਾ ਕਿ ਖੁੱਲੇ ਵਿੱਚ ਜੰਗਲ-ਪਾਣੀ ਜਾਣ ਨਾਲ ਜਿਥੇ ਗੰਦਗੀ ਫੈਲਦੀ ਉਥੇ ਇਸ ਨਾਲ ਹਮੇਸ਼ਾਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।ਉਨਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਖੁੱਲੇ `ਚ ਜੰਗਲ ਪਾਣੀ ਜਾਣਾ ਨਮੋਸ਼ੀ ਭਰਿਆ ਕੰਮ ਹੈ ਅਤੇ ਲੋਕਾਂ ਨੂੰ ਇਸ ਲਾਹਨਤ ਤੋਂ ਮੁਕਤੀ ਪਾਉਣੀ ਚਾਹੀਦੀ ਹੈ।
 ਭੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਦੇ ਘਰਾਂ ਵਿੱਚ ਅਜੇ ਤੱਕ ਪਖਾਨੇ ਨਹੀਂ ਬਣੇ ਹਨ, ਪੰਜਾਬ ਸਰਕਾਰ ਵੱਲੋ ਉਨਾਂ ਘਰਾਂ ਵਿੱਚ ਪਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ।ਉਨਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ 13 ਜ਼ਿਲੇ ਖੁੱਲੇ `ਚ ਜੰਗਲ ਪਾਣੀ ਜਾਣ ਦੀ ਲਾਹਨਤ ਤੋਂ ਮੁਕਤ ਹੋ ਚੁੱਕੇ ਹਨ ਅਤੇ ਜਲਦੀ ਹੀ ਇਸ ਕੋਹੜ ਨੂੰ ਪੂਰੇ ਸੂਬੇ ਵਿਚੋਂ ਖਤਮ ਕਰ ਦਿੱਤਾ ਜਾਵੇਗਾ।ਇਸ ਮੌਕੇ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਨੇ ਆਪਣੇ ਚੁਟਕਲਿਆਂ ਅਤੇ ਵਿਅੰਗਾਂ ਰਾਹੀਂ ਲੋਕਾਂ ਨੂੰ ਸਫ਼ਾਈ ਲਈ ਜਾਗਰੂਕ ਕੀਤਾ।ਲੋਕਾਂ ਨੇ ਉਤਸ਼ਾਹ ਨਾਲ ਰੋਡ ਸ਼ੋਅ ਵਿਚ ਸ਼ਿਰਕਤ ਕੀਤੀ।
ਇਸੇ ਦੌਰਾਨ ਐਸ.ਡੀ.ਐਮ ਬਟਾਲਾ ਰੋਹਿਤ ਗੁਪਤਾ ਅਤੇ ਜਲ ਸਪਲਾਈ ਵਿਭਾਗ ਗੁਰਦਾਸਪੁਰ ਦੇ ਨਿਗਰਾਨ ਇੰਜੀਨੀਅਰ ਜੇ.ਐਸ ਸੈਣੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਖੁੱਲੇ ਵਿੱਚ ਜੰੰਗਲ-ਪਾਣੀ ਨਾ ਜਾਣ ਅਤੇ ਸਿਰਫ ਪਖਾਨੇ ਦੀ ਹੀ ਵਰਤੋਂ ਕਰਨ।ਉਨਾਂ ਕਿਹਾ ਜ਼ਿਲਾ ਗੁਰਦਾਸਪੁਰ ਵਿਚ ਹਰ ਘਰ ਪਖਾਨਾ ਬਣਾਉਣ ਦੀ ਯੋਜਨਾ ਜੰਗੀ ਪੱਧਰ `ਤੇ ਚੱਲ ਰਹੀ ਹੈ ਅਤੇ ਬਹੁਤ ਛੇਤੀ ਹੀ ਜ਼ਿਲਾ ਗੁਰਦਾਸਪੁਰ ਵੀ ਖੁੱਲੇ ਵਿੱਚ ਜੰਗਲ-ਪਾਣੀ ਨਾ ਜਾਣ ਦੀ ਲਾਹਨਤ ਤੋਂ ਮੁਕਤ ਹੋ ਜਾਵੇਗਾ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply