Wednesday, August 5, 2026

ਕਣਕ ਦੀ ਫਸਲ ਨੂੰ ਤੇਲੇ/ਚੇਪੇ ਤੋਂ ਬਚਾਉਣ ਲਈ ਲਗਾਤਾਰ ਨਿਰੀਖਣ ਦੀ ਲੋੜ- ਡਾ. ਅਮਰੀਕ ਸਿੰਘ

ਪਠਾਨਕੋਟ, 15 ਮਾਰਚ (ਪੰਜਾਬ ਪੋਸਟ ਬਿਊਰੋ) – ਤਾਪਮਾਨ ਵਿੱਚ ਅਚਾਨਕ ਹੋਏ ਵਾਧੇ ਕਾਰਨ ਕਣਕ ਦੀ ਫਸਲ `ਤੇ  ਤੇਲੇ/ਚੇਪੇ ਅਤੇ ਪੀਲੀ ਕੁੰਗੀ ਦਾ ਹਮਲਾ PPN1503201808ਵਧ ਸਕਦਾ ਹੈ, ਇਸ ਲਈ ਕਿਸਾਨਾਂ ਨੂੰ ਫਸਲ ਦਾ ਲਗਾਤਾਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਅਤੇ ਜ਼ਰੂਰਤ ਪੈਣ ਤੇ ਖੇਤੀ ਮਾਹਿਰਾਂ ਵਲੋਂ ਕੀਤੀਆਂ ਸਿਫਾਰਸ਼ਾਂ ਮੁਤਾਬਿਕ ਹੀ ਰੋਕਥਾਮ ਕਰਨੀ ਚਾਹੀਦੀ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਪਿੰਡ ਕਿੰਗਰੀਆ ਵਿੱਚ ਕਿਸਾਨ ਹਰਦੇਵ ਸਿੰਘ ਦੀ ਕਣਕ ਦੀ ਫਸਲ ਦਾ ਜਾਇਜ਼ਾ ਲੈਣ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ।ਇਸ ਮੌਕੇ ਸ਼੍ਰੀਮਤੀ ਸਾਕਸ਼ੀ, ਬ੍ਰਹਮ ਕੁਮਾਰ, ਹਰਦੇਵ ਸਿੰਘ, ਜੀਵਨ ਕੁਮਾਰ, ਰੇਖਾ ਕੁਮਾਰੀ ਅਤੇ ਸਲੀਮਾ ਹਾਜ਼ਰ ਸਨ।
             ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਦਿਨ ਦੇ ਤਾਪਮਾਨ ਵਿੱਚ ਅਚਾਨਕ ਹੋਏ ਵਾਧੇ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ।ਉਨਾਂ ਕਿਹਾ ਕਿ ਤੇਲੇ ਦੀ ਰੋਕਥਾਮ ਲਈ ਸਿਰਫ ਉਸ ਵਕਤ ਛਿੜਕਾੳ ਕਰੋ ਜਦ ਇੱਕ ਸਿੱਟੇ ਉਪਰ 5 ਜਾਂ 5 ਤੋਂ ਵੱਧ ਤੇਲੇ ਹੋਣ।ਉਨਾਂ ਕਿਹਾ ਕਿ ਤੇਲੇ ਦੀ ਰੋਕਥਾਮ ਲਈ 40 ਮਿ.ਲਿ. ਇਮਿਡਾਕਲੋਪਰਿਡ ਜਾਂ 20 ਗ੍ਰਾਮ ਥਾਇਆਮੈਥੋਕਸਮ ਜਾਂ 12 ਗ੍ਰਾਮ ਕਲੋਥੀਆਨੀਡਿਨ ਪ੍ਰਤੀ ਏਕੜ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਗੋਲ ਨੋਜ਼ਲ ਨਾਲ ਛਿੜਕਾਅ ਕਰੋ।ਉਨਾਂ ਕਿਹਾ ਕਿ ਕਿਸੇ ਦੇ ਕਹੇ ਤੇ ਸਿਫਾਰਸ਼ ਤੋਂ ਜ਼ਿਆਦਾ ਕੀਟਨਾਸ਼ਕ ਦਾ ਇਸਤੇਮਾਲ ਨਾ ਕਰੋ।ਜੇਕਰ ਕੋਈ ਸਮੱਸਿਆ ਆਵੇ ਤਾਂ ਖੇਤੀਬਾੜੀ ਦਫਤਰ ਨਾਲ ਸੰਪਰਕ ਕਰਕੇ ਹੀ ਹੱਲ ਕੀਤਾ ਜਾਵੇ।ਉਨਾਂ ਕਿਹਾ ਕਿ ਪੀਲੀ ਕੁੰਗੀ ਦੇ ਸ਼ੁਰੂਆਤੀ ਹਮਲੇ ਦੌਰਾਨ ਧੌੜੀਆਂ ਵਿੱਚ ਛਿੜਕਾਅ ਕਰਕੇ ਪੀਲੀ ਕੁੰਗੀ ਨੂੰ ਅਗਾਂਹ ਵਧਣ ਤੋਂ ਰੋਕਿਆ ਜਾ ਸਕਦਾ ਹੈ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply