Sunday, September 13, 2026

ਸਾਦਗੀ ਨਾਲ ਵਿਆਹ ਕਰਵਾਉਣ ਵਾਲੇ ਜੋੜੇ ਹੋਣਗੇ ਸਨਮਾਨਿਤ- ਮੰਗੇ ਬਿਨੈ ਪੱਤਰ

ਪਠਾਨਕੋਟ, 15 ਮਾਰਚ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਭਲਾਈ ਅਫਸਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ PPN1503201809ਆਈ.ਏ.ਐਸ ਦੇ ਆਦੇਸ਼ਾਂ ਅਨੁਸਾਰ ਸਾਦਗੀ ਨਾਲ ਵਾਧੂ ਖਰਚੇ ਰਹਿਤ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਪ੍ਰਸੰਸਾ ਪੱਤਰ ਦੇਣ ਦੀ ਸਕੀਮ ਤਹਿਤ ਬਿਨੈ ਪੱਤਰਾਂ ਦੀ ਮੰਗ ਕੀਤੀ ਹੈ।ਇਸ ਸਕੀਮ ਤਹਿਤ ਬਿਨੈਕਾਰ ਆਪਣੇ ਬਿਨੈ ਪੱਤਰ ਭਰਨ ਉਪਰੰਤ ਵਿਆਹ ਦੀ ਫੋਟੋ, ਵਿਆਹ ਵਾਲੀ ਲੜਕੀ ਅਤੇ ਲੜਕੇ ਦੇ ਆਧਾਰ ਕਾਰਡ ਦੀ ਫੋਟੋ ਕਾਪੀ ਨਾਲ ਨੱਥੀ ਕੀਤੀ ਜਾਵੇ ਅਤੇ ਸਰਪੰਚ/ ਕੌਸਲਰ ਤੋਂ ਤਸਦੀਕ ਕਰਵਾਉਣ ਉਪਰੰਤ ਵਿਆਹ ਤੋਂ ਇਕ ਮਹੀਨਾ ਪਹਿਲਾਂ ਜਾਂ ਬਾਅਦ ਕਿਸੇ ਵੀ ਕੰਮ ਵਾਲੇ ਦਿਨ ਦਫਤਰ ਜ਼ਿਲ੍ਹਾ ਭਲਾਈ ਅਫਸਰ ਪਠਾਨਕੋਟ ਵਿਖੇ ਜਮਾ ਕਰਵਾ ਸਕਦੇ ਹਨ।
     ਉਨ੍ਹਾਂ ਦੱਸਿਆ ਕਿ ਵਿਆਹ ਕਰਦੇ ਸਮੇਂ ਦੂਲਹੇ ਵੱਲੋ ਬਾਰਾਤ ਵਿੱਚ ਸ਼ਾਮਲ ਬਰਾਤੀਆ ਦੀ ਗਿਣਤੀ 25 ਤੋਂ ਵੱਧ ਨਹੀ ਹੋਣੀ ਚਾਹੀਦੀ ਅਤੇ ਵਿਆਹ ਵਿੱਚ 30000/- ਰੁਪਏ ਤੋਂ ਵੱਧ ਖਰਚਾ ਨਾ ਕੀਤਾ ਹੋਵੇ ਅਤੇ ਵਿਆਹ ਦਾ ਸਥਾਨ ਲੜਕੀ ਦਾ ਘਰ ਜਾਂ ਗੁਰਦੁਆਰਾ, ਮੰਦਿਰ ਜਾਂ ਕੋਈ ਜੰਜਘਰ/ ਧਰਮਸ਼ਾਲਾ ਹੋਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਬਿਨੈਕਾਰ ਆਪਣੇ ਬਿਨੈ-ਪੱਤਰ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਾਂ ਦਫਤਰ ਜ਼ਿਲਾ ਭਲਾਈ ਅਫਸਰ ਪਠਾਨਕੋਟ ਕਮਰਾ ਨੰ: 344, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨੇੜੇ ਮਲਿਕਪੁਰ ਚੌਕ ਪਠਾਨਕੋਟ ਤੋਂ ਮੁਫਤ ਪ੍ਰਾਪਤ ਕਰ ਸਕਦੇ ਹਨ।
 

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply