ਜੰਡਿਆਲਾ ਗੁਰੂ, 16 ਮਾਰਚ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਨੰਬਰ 1 ਨੇੜੇ ਡਾਕਖਾਨਾ ਦੇ ਬੱਚਿਆਂ ਨੂੰ ਪਾਣੀ ਦੀ
ਆ ਰਹੀ ਕਿੱਲਤ ਨੂੰ ਦੂਰ ਕਰਨ ਲਈ ਜੰਡਿਆਲਾ ਗੁਰੂ ਲੋਕ ਭਲਾਈ ਐਨ.ਜੀ.ਓ ਗਰੁਪ ਵਲੋਂ ਇਕ ਹਜ਼ਾਰ ਲੀਟਰ ਪਾਣੀ ਵਾਲੀ ਟੈਂਕੀ ਸਕੂਲ ਪ੍ਰਬੰਧਕਾਂ ਨੂੰ ਸੋਂਪੀ ਗਈ।ਨਵਪ੍ਰੀਤ ਸਿੰਘ ਨਵ ਸੰਧੂ ਨੇ ਦੱਸਿਆ ਕਿ ਜੰਡਿਆਲਾ ਲੋਕ ਭਲਾਈ ਐਨ ਜੀ ਓ ਗਰੁੱਪ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਮਦਦ ਕਰਨਾ ਹੈ ਜਿਸ ਵਿਚ ਹਰ ਇਕ ਮੈਂਬਰ ਬਿਨਾਂ ਕਿਸੇ ਭੇਦਭਾਵ ਅਤੇ ਰਾਜਨੀਤੀ ਤੋਂ ਪਿੱਛੇ ਹਟ ਕੇ ਵੱਡੀ ਪੱਧਰ `ਤੇ ਗੁਪਤ ਸੇਵਾ ਕਰ ਰਹੇ ਹਨ ।ਸਮੂਹ ਸਕੂਲ ਸਟਾਫ ਵਲੋਂ ਜੰਡਿਆਲਾ ਲੋਕ ਭਲਾਈ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media