ਸੰਦੋੜ, 18 ਮਾਰਚ (ਪੰਜਾਬ ਪੋਸਟ – ਹਰਮਿੰਦਰ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਵਿਖੇ ਪ੍ਰਿੰਸੀਪਲ ਮਹਿੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਪੰਜ ਪ੍ਰਾਇਮਰੀ ਸਕੂਲਾਂ ਦੀ ਚੱਲ ਰਹੀ ਪੰਜਵੀਂ ਜਮਾਤ ਦੀ ਐਸ.ਏ 2 ਪ੍ਰੀਖਿਆ ਦਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਮਰ ਸਿੰਘ ਸ਼ੇਰਪੁਰ ਵੱਲੋਂ ਅਚਨਚੇਤ ਨਰੀਖਣ ਕੀਤਾ ਗਿਆ।ਇਸ ਮੌਕੇ ਉਹਨਾਂ ਨੇ ਸਾਰੇ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਕੇਂਦਰ ਵਿੱਚ ਪੰਜ ਸਕੂਲਾਂ ਦੇ ਕਰੀਬ 150 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ।ਉਹਨਾਂ ਦੱਸਿਆ ਕਿ ਪੰਜਵੀਂ ਸ੍ਰੇਣੀ ਦੇ ਲਈ ਕਲੱਸਟਰ ਪੱਧਰ ਤੇ ਵੱਖ ਵੱਖ ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ ਕਿਸੇ ਵੀ ਪ੍ਰਾਇਮਰੀ ਸਕੂਲ ਦੇ ਪੰਜਵੀ ਜਮਾਤ ਦੇ ਇਹ ਪੇਪਰ ਪ੍ਰਾਇਮਰੀ ਵਿੱਚ ਨਹੀਂ ਲਏ ਜਾ ਰਹੇ।ਇਸ ਮੌਕੇ ਉਹਨਾਂ ਦੇ ਨਾਲ ਸੁਭਾਸ਼ ਚੰਦ, ਬਲਜਿੰਦਰ ਰਿਸ਼ੀ, ਇਰਮਾਨ ਸਰੀਫ, ਵਿਕਾਸ ਕੁਮਾਰ ਅਤੇ ਜਸਪਾਲ ਸਿੰਘ ਵੀ ਹਾਜ਼ਰ ਸਨ।
Punjab Post Daily Online Newspaper & Print Media