Tuesday, September 15, 2026

ਸਾਹਿਤ ਸਭਾ ਪੰਜਗਰਾਈਆਂ ਵਲੋਂ 10 ਸਖਸੀਅਤਾਂ ਦਾ ਵਿਸੇਸ਼ ਸਨਮਾਨ 23 ਮਾਰਚ ਨੂੰ

PPN1703201803ਸੰਦੋੜ, 18 ਮਾਰਚ (ਪੰਜਾਬ ਪੋਸਟ – ਹਰਮਿੰਦਰ ਭੱਟ) – ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ (ਰਜਿ:) ਅਤੇ ਪੰਜਾਬੀ ਸਾਹਿਤ ਸਭਾ ਅਤੇ ਫਤਿਹਗੜ੍ਹ-ਪੰਜਗਰਾਈਆਂ ਵੱਲੋਂ ਨਗਰ ਦੇ ਸਹਿਯੋਗ ਸਦਕਾ ਲਾਇਬਰੇਰੀ ਦੀ ਨਵ੍ਹੀ ਇਮਾਰਤ ਦੀ ਉਸਾਰੀ ਮੌਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸ਼ਹੀਦ ਸੁਖਦੇਵ ਦੀ ਯਾਦ ਦੇ ਵਿੱਚ 23 ਮਾਰਚ ਨੂੰ ਪੰਚਾਇਤ ਘਰ ਪੰਜਗਰਾਈਆਂ ਵਿਖੇ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਰੀ ਦਿੰਦਿਆਂ ਸਾਹਿਤ ਸਭਾ ਦੇ ਪ੍ਰਧਾਨ ਈਸ਼ਰਪਾਲ ਸਿੰਘ ਸੰਧੂ ਅਤੇ ਲਾਇਬਰੇਰੀ ਦੇ ਪ੍ਰਧਾਨ ਮਾਸਟਰ ਰਾਜੇਸ਼ ਰਿਖੀ ਨੇ ਦੱਸਿਆ ਕਿ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਹੋ ਰਹੇ ਇਸ ਸਮਾਗਮ ਵਿੱਚ ਡਾ.ਤੇਜਵੰਤ ਮਾਨ, ਕਹਾਣੀਕਾਰ ਜਸਵੀਰ ਰਾਣਾ, ਲੇਖਕ ਪਵਨ ਹਰਚੰਦਪੁਰੀ, ਲੇਖਕ ਸਮਾਜ ਸੇਵੀ ਮੋਹਨ ਸ਼ਰਮਾ, ਬੂਟਾ ਸਿੰਘ ਚੌਹਾਨ, ਗਜ਼ਲਕਾਰ ਤ੍ਰਲੋਚਨ ਲੋਚੀ, ਲੇਖਕ ਬਚਨ ਬੇਦਿਲ, ਸਮਾਜ ਸੇਵੀ ਡਾ. ਏ.ਐਸ ਮਾਨ, ਸਮਾਜ ਸੇਵੀ ਹਰਪ ਫਾਰਮਰ, ਸਮਾਜ ਸੇਵੀ ਪਾਠਕ ਰਜਿੰਦਰਜੀਤ ਕਾਲਾਬੂਲਾ ਦਾ ਵਿਸੇਸ਼ ਸਨਮਾਨ ਕੀਤਾ ਜਾਵੇਗਾ ਅਤੇ ਵਾਤਾਵਰਣ ਪ੍ਰੇਮੀ ਗੁਰਦਿਆਲ ਸਿੰਘ ਸੀਤਲ ਨੂੰ “ਪੰਛੀ ਪਿਆਰੇ” ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ ਇਸ ਮੌਕੇ ਕਵੀ ਦਰਬਾਰ ਵੀ ਹੋਵੇਗਾ ਜਿਸ ਵਿੱਚ ਪੰਜਾਬ ਭਰ ਦੇ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ ਅਤੇ ਲੇਖਕ ਹਰਮਿੰਦਰ ਭੱਟ ਦੀਆਂ ਕੰਪਿਊਟਰ ਨਾਲ ਸਬੰਧਤ ਦੋ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ।ਇਸ ਮੌਕੇ ਲਾਇਬਰੇਰੀ ਦੇ ਜਰਨਲ ਸਕੱਤਰ ਕਹਾਣੀਕਾਰ ਕੁਲਵਿੰਦਰ ਕੌਸ਼ਲ, ਸਕੱਤਰ ਮਾ. ਸੰਦੀਪ ਰਿਖੀ, ਵਿੱਤ ਸਕੱਤਰ ਮਾ. ਅਜਾਨ ਮੁਹੰਮਦ, ਸਭਾ ਦੇ ਮੀਤ ਪ੍ਰਧਾਨ ਮਿੰਟੂ, ਮਹਿਤਾਬ, ਮਾ. ਕੁਲਵੰਤ ਸਿੰਘ ਤੂਰ, ਸ਼ੰਕਰ ਸ਼ਰਮਾ ਆਦਿ ਹਾਜ਼ਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply