Tuesday, August 25, 2026

ਲੋਕ ਮੰਚ ਪੰਜਾਬ `ਚ ਬਣਾਏਗਾ ਪਿੰਡ ਪੱਧਰੀ ਕਮੇਟੀਆਂ -ਬੜੀ

PPN1703201805ਸੰਦੋੜ, 18 ਮਾਰਚ (ਪੰਜਾਬ ਪੋਸਟ – ਹਰਮਿੰਦਰ ਭੱਟ) – ਪੰਜਾਬ ਦੇ ਲੋੜਵੰਦਾਂ ਨੂੰ ਇਨਸਾਫ ਦਿਵਾਉਣ ਲਈ ਲੋਕ ਹਿੱਤ ਵਿੱਚ  ਭੂਮਿਕਾ ਨਿਭਾਉਣ ਵਾਲੇ ਲੋਕ ਮੰਚ ਪੰਜਾਬ ਦੀਆਂ ਹੁਣ ਪਿੰਡ ਪੱਧਰ ਦੀਆਂ ਇਕਾਈਆਂ ਗਠਿਤ ਕੀਤੀਆਂ ਜਾਣਗੀਆਂ ਜਿਸ ਸਬੰਧੀ ਸਾਰੇ ਪਿੰਡਾਂ ਦੇ ਵਿੱਚ ਲੋਕ ਹਿੱਤਾਂ ਲਈ ਮੋਹਰੀ ਰੋਲ ਅਦਾ ਕਰਨ ਵਾਲੇ ਜੁਝਾਰੂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਬੜੀ ਨੇ ਪਿੰਡ ਪੰਜਗਰਾਈਆਂ ਵਿਖੇ ਮੀਟਿੰਗ ਕਰਨ ਉਪਰੰਤ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਇਸ ਮੌਕੇ ਉਹਨਾਂ ਦੱਸਿਆਂ ਕਿ ਅੱਜ ਸਾਡੇ ਸਮਾਜ ਦਾ ਪੂਰਾ ਸਿਸਟਮ ਹੀ ਲੀਹ ਤੋਂ ਲੱਥਿਆ ਪਿਆ ਹੈ ਇਸ ਲਈ ਲੋਕ ਮੰਚ ਪੰਜਾਬ ਬਿਨਾਂ ਕਿਸੇ ਸਿਆਸੀ ਮੰਤਵ ਤੋਂ ਲੋਕ ਸੇਵਾ ਦਾ ਕਾਰਜ ਕਰੇਗਾ ਅਤੇ ਲਤਾੜੇ ਜਾ ਰਹੇ ਲੋਕਾਂ ਸਮੇਤ ਹਰ ਇੱਕ ਲੋੜਵੰਦ ਨਾਲ ਖੜੇਗਾ ਅਤੇ ਕਿਸੇ ਵੀ ਆਮ ਵਿਅਕਤੀ ਨਾਲ ਸਰਕਾਰੇ ਦਰਬਾਰੇ ਧੱਕਾ ਨਹੀਂ ਹੋਣ ਦੇਵੇਗਾ।ਇਸ ਮੌਕੇ ਮਾਸਟਰ ਤਰਸੇਮਪਾਲ, ਮਾਸਟਰ ਸੋਮਨਾਥ, ਮਾ. ਕਿਸ਼ਨ ਚੰਦ, ਲਾਲ ਸਿੰਘ ਸੰਧੂ, ਦਰਸ਼ਨ ਸਿੰਘ, ਅਜੀਤ ਸਿੰਘ ਸੈਕਟਰੀ, ਮਿੰਟੂ ਮਹਿਤਾਬ, ਹਰਜੀਤਪਾਲ ਰਿਖੀ, ਇਕਬਾਲ ਖਾਂ ਕਾਲਾ, ਨਿਸ਼ਾਨ ਸਿੰਘ, ਸਾਬਕਾ ਪੰਚ ਜੰਗ ਸਿੰਘ, ਡੀ.ਸੀ ਪੰਡਤ ਸਮੇਤ ਕਈ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply