ਬਠਿੰਡਾ, 23 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹੀਦ ਭਗਤ ਸਿੰਘ ਪਾਰਕ ਕਮੇਟੀ ਅਤੇ ਪੁਖਰਾਜ ਕਾਲੋਨੀ ਤੇ
ਮਨੋਚਾ ਕਲੋਨੀ ਦੇ ਇਲਾਕਾ ਨਿਵਾਸੀ ਵਲੋਂ ਕੌਮੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਪੁਖਰਾਜ ਕਲੋਨੀ ਦੇ ਪਾਰਕ ਵਿਖੇ ਇੱਕ ਮੈਡੀਕਲ ਕੈਂਪ ਲਗਾਇਆ ਗਿਆ।ਸਮਾਗਮ ਦੇ ਮੁੱਖ ਮਹਿਮਾਨ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ ਨੇ ਸ਼ਿਰਕਤ ਕੀਤੀ ਅਤੇ ਮਸ਼ਾਲ ਦੀ ਜਯੋਤੀ ਨੂੰ ਰੌਸ਼ਨ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਜ਼ਾਦੀ ਦੇ ਪ੍ਰਵਾਨਿਆਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਹੀ ਯਾਦ ਰੱਖਣਾ ਚਾਹਿੰਦਾ ਹੈ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਨ੍ਹਾਂ ਦਾ ਇਤਿਹਾਸ ਦੱਸਣ ਤੋਂ ਸੰਕੋਚ ਨਹੀ ਕਰਨਾ ਚਾਹੀਦਾ।ਇਸ ਸਮਾਗਮ ’ਚ ਸ਼ਹਿਰ ਦੇ ਵੱਖ ਵੱਖ ਖੇਤਰਾਂ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਮੈਡੀਕਲ ਚੈਕਅੱਪ ਕੀਤਾ।ਡਾਕਟਰ ਵਿਕਾਸ ਹਾਵੜਾ, ਡਾਕਟਰ ਅਤਿਨ ਗੁਪਤਾ, ਡਾ. ਸੁਨੀਲ ਗਰਗ, ਡਾਕਟਰ ਕਿਰਨ ਛਾਬੜਾ, ਡਾਕਟਰ ਅਮਨ ਛਾਬੜਾ, ਡਾਕਟਰ ਮਿਰਦੁਲ, ਡਾਕਟਰ ਅਸ਼ਵਨੀ ਗੋਇਲ ਆਪਣੀਆਂ ਟੀਮਾਂ ਨਾਲ ਹਾਜਰ ਸਨ।ਸ਼ਾਮ ਦੇ ਸਮੇਂ ਇੱਕ ਵਿਸ਼ਾਲ ਰੈਲੀ ਵੀ ਸ਼ਹਿਰ ਵਿੱਚ ਕੱਢੀ ਗਈ।ਇਸ ਤੋਂ ਪਹਿਲਾਂ ਸ੍ਰੀ ਰਾਮ ਚੰਦਰ ਕਲਾ ਕੇਂਦਰ ਕਲੱਬ ਵਲੋਂ ‘ਗ਼ਦਰ ਦੀ ਗੂੰਜ- ਭਗਤ ਸਿੰਘ’ ਨਾਟਕ ਖੇਡਿਆ ਗਿਆ।ਸ਼ਹਿਰ ਦੀ ਉਘੀ ਸ਼ਖਸੀਅਤ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਵਲੋਂ ਭਗਤ ਸਿੰਘ ਦੇ ਪਰਿਵਾਰ ਬਾਰੇ ਫੋਟੋ ਪ੍ਰਦਰਸ਼ਨੀ ਲਗਾਈ ਗਈ।ਕਲੱਬ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਸਮਾਗਮ ਨੂੰ ਸਫ਼ਲ ਬਣਾੳ ਲਈ ਦਿਨ ਰਾਤ ਮਿਹਨਤ ਕੀਤੀ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media