Tuesday, October 27, 2026

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ ਏਡ ਕਲੀਨਿਕ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐਲ.ਐਸ.ਏ) ਅੰਮਿ੍ਰਤਸਰ ਦੇ ਸਹਿਯੋਗ ਨਾਲ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਯੂਨੀਵਰਸਿਟੀ ਦੇ ਲੀਗਲ ਸਾਇੰਸਜ਼ ਡੀਨ ਪ੍ਰੋ. (ਡਾ.) ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਅੰਦਰ ਜਗਿਆਸਾ, ਨਵੀਨਤਾ ਅਤੇ ਅਗਵਾਈ ਦੀ ਭਾਵਨਾ ਪੈਦਾ ਕਰਨਾ ਸੀ, ਜੋ ਡਾ. ਅਬੁਲ ਕਲਾਮ ਆਜ਼ਾਦ ਦੀ ਸੋਚ ਅਤੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
ਡਾ. ਜਸਪਾਲ ਸਿੰਘ ਨੇ ਅਮਰਦੀਪ ਸਿੰਘ ਬੈਂਸ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀ.ਜੇ.ਐਮ) ਕਮ-ਸਕੱਤਰ ਜ਼ਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਦਾ ਮੁੱਖ ਬੁਲਾਰੇ ਵਜੋਂ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੌਰਾਨ ਡਾ. ਜਸਪਾਲ ਸਿੰਘ ਨੇ ਰਾਸ਼ਟਰੀ ਵਿਦਿਆਰਥੀ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਵਿਦਿਆਰਥੀ ਭਵਿੱਖ ’ਚ ਨਵੀਨਤਾ ਅਤੇ ਅਗਵਾਈ ਦੀਆਂ ਸੰਭਾਵਨਾਵਾਂ ਦਾ ਆਧਾਰ ਹਨ।ਬੈਂਸ ਨੇ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ।
ਸਕੂਲ ਆਫ਼ ਲਾਅ ਦੇ ਮੁਖੀ ਡਾ. ਗੁਨੀਸ਼ਾ ਸਲੂਜਾ ਸਮੇਤ ਡਾ. ਪੂਰਨਿਮਾ ਖੰਨਾ, ਡਾ. ਦਿਵਿਆ ਸ਼ਰਮਾ, ਡਾ. ਹਰਪ੍ਰੀਤ ਕੌਰ, ਡਾ. ਰਸ਼ਿਮਾ ਚਾਂਗੋਤਰਾ, ਡਾ. ਮੋਹਿਤ ਸੈਣੀ, ਡਾ. ਪਵਨਦੀਪ ਕੌਰ, ਡਾ. ਰੇਣੂ ਸੈਣੀ, ਡਾ. ਗੁਰਜਿੰਦਰ ਕੌਰ, ਡਾ. ਉਤਕਰਸ਼ ਸੇਠ, ਡਾ. ਪ੍ਰੀਤਇੰਦਰ ਕੌਰ, ਡਾ. ਅਨੀਤਾ ਸ਼ਰਮਾ, ਡਾ. ਹਰਜੋਤ ਕੌਰ, ਪ੍ਰੋ. ਹੇਮਾ ਸਿੰਘ, ਪ੍ਰੋ. ਜਸਦੀਪ ਸਿੰਘ, ਪ੍ਰੋ. ਪ੍ਰੇਰਨਾ ਸੇਠ, ਪ੍ਰੋ. ਨਿਤਿਕਾ, ਪ੍ਰੋ. ਮਨਸਿਰਤ ਕੌਰ, ਡਾ. ਸੁਖਮਨਪ੍ਰੀਤ ਕੌਰ, ਪ੍ਰੋ. ਸੁਗਮ ਵੀ ਮੌਜ਼ੂਦ ਸਨ।
ਇਸ ਮੌਕੇ ਲੀਗਲ ਏਡ ਕਲੀਨਿਕ ਕੋਆਰਡੀਨੇਟਰ ਡਾ. ਸੀਮਾ ਰਾਣੀ ਨੇ ਧੰਨਵਾਦ ਕੀਤਾ।

Check Also

ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਐਡਵੋਕੇਟ ਧਾਮੀ ਨੇ ਸੰਗਤ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …