Monday, March 9, 2026

ਲੱਕੜ ਦੀਆਂ ਪੈਨਸਿਲਾਂ ਦੀ ਥਾਂ ਅਖਬਾਰਾਂ ਦੀਆਂ ਪੈਨਸਿਲਾਂ ਨੂੰ ਪ੍ਰਚੱਲਿਤ ਕਰਨ ਦਾ ਹੋਵੇਗਾ ਉਪਰਾਲਾ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡਬਲਿਊ ਡਬਲਿਊ ਐਫ ਇੰਡੀਆ (ਪੰਜਾਬ) ਵਲੋਂ ਓੳਰਟਹ ੍ਹੋੁਰ ‘ੀ ਗਵਿੲ ੁਪ’ logos wwf Gunbirਮੁਹਿੰਮ ਦੇ ਤਹਿਤ ਲੱਕੜ ਤੋਂ ਬਣੀਆਂ ਪੈਨਸਿਲਾਂ ਨੂੰ ਛੱਡ ਪੁਰਾਣੀਆਂ ਅਖਬਾਰਾਂ ਤੋਂ ਤਿਆਰ ਕੀਤੀਆਂ ਗਈਆਂ ਪੈਨਸਿਲਾਂ ਨੂੰ ਪ੍ਰਚੱਲਿਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਇਹ ਉਪਰਾਲਾ ਅਰਥ ਆਵਰ-2018 ਮੌਕੇ ਪੂਰੀ ਦੁਨੀਆ ਵਿੱਚ ਹੋ ਰਹੀ ਰੁੱਖਾਂ ਦੀ ਕਟਾਈ ਦੇ ਮੱਦੇਨਜਰ ਕੀਤਾ ਗਿਆ ਹੈ।ਸਾਡੇ ਲਈ ਜਿੱਥੇ ਰੁੱਖ ਲਗਾਊਣਾ ਜਰੂਰੀ ਹੈ, ਉਥੇ ਰੁੱਖਾਂ ਨੂੰ ਬਚਾਉਣਾ ਵੀ ਉਨ੍ਹਾਂ ਹੀ ਜਰੂਰੀ ਹੈ।ਪੁਨੀਤ ਵਾਟਸ, ਵਾਤਾਵਰਨ ਸਿੱਖਿਆ ਅਧਿਕਾਰੀ ਡਬਲਿਊ ਡਬਲਿਊ ਐਫ ਇੰਡੀਆ (ਪੰਜਾਬ) ਨੇ ਅਖਿਆ ਕਿ ਅਬੋਹਰ, ਫਾਜਿਲਕਾ, ਬਠਿੰਡਾ, ਲੁਧਿਆਣਾ, ਚੰਡੀਗੜ੍ਹ ਅਤੇ ਮੋਹਾਲੀ ਦੇ ਸਕੂਲਾਂ ਨੇ ਇਸ ਲਹਿਰ ਵਿੱਚ ਆਪਣਾ ਯੋਗਦਾਨ ਪਾਉਣ ਦਾ ਫੈਸਲਾ ਕਰ ਲਿਆ ਹੈ।ਗੁਨਬੀਰ ਸਿੰਘ ਮੁਖੀ ਡਬਲਿਊ ਡਬਲਿਊ ਐਫ ਇੰਡੀਆ (ਪੰਜਾਬ) ਨੇ ਆਖਿਆ ਕਿ ਪੂਰੇ ਪੰਜਾਬ ਵਿਚ ਇਹ ਬਦਲਾਅ ਲਿਆਉਣ ਲਈ ਪੁਰਜੋਰ ਕੋਸ਼ਿਸ਼ਾਂ ਜਾਰੀ ਹਨ।ਉਹਨਾਂ ਇਹ ਵੀ ਆਖਿਆ ਕਿ 1 ਲੱਖ ਵਿਦਿਆਰਥੀਆਂ ਵੱਲੋਂ ਅਖਬਾਰੀ ਪੈਨਸਿਲਾਂ ਦੀ ਵਰਤੋਂ ਨੂੰ 2020 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਹੈ।ਉਹਨਾਂ ਆਖਿਆ ਕਿ ਹੁਣ ਤੱਕ ਸਕੂਲਾਂ ਵਲੋਂ ਤਕਰੀਬਨ 20,000 ਵਿਦਿਆਰਥੀਆਂ ਦਾ ਪ੍ਰਣ ਮਿਲ ਚੁੱਕਾ ਹੈ।ਜੋ ਆਉਂਦੇ ਸੈਸ਼ਨ ਤੋਂ ਇਨ੍ਹਾਂ ਦਾ ਇਸਤੇਮਾਲ ਯਕੀਨੀ ਬਨਾਉਣਗੇ।ਉਹਨਾਂ ਅਪੀਲ ਕੀਤੀ ਕਿ ਅਰਥ ਆਵਰ ਮੌਕੇ ਸ਼ਾਮ 08:30 ਤੋਂ ਲੈ ਕੇ ਰਾਤ 09:30 ਵਜੇ ਤਕ ਸ਼ਹਿਰ ਵਾਸੀ ਆਪਣੇ ਘਰਾਂ ਅਤੇ ਕਾਰੋਬਾਰਾਂ ਵਿੱਚ ਗੈਰ ਜਰੂਰੀ ਬਲਬਾਂ ਨੂੰ ਬੰਦ ਕਰ ਕੇ ਕੁਦਰਤ ਦੀ ਦੁਰਦਸ਼ਾ ਖਿਲਾਫ ਅਵਾਜ਼ ਚੁੱਕ ਸਕਦੇ ਹਨ।ਇਸ ਕਾਰਜ ਦੀ ਫੋਟੋ ਲੈ ਉਹ ਸੋਸ਼ਲ ਮੀਡੀਆ `ਤੇ ਅਰਥ ਆਵਰ ਰਾਹੀਂ ਪਾ ਸਕਦੇ ਹਨ।
ਗੁਨਬੀਰ ਸਿੰਘ ਨੇ ਆਖਿਆ ਕਿ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਤੋਂ ਵੀ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੀਆਂ ਜਰੂਰਤਾਂ ਲਈ ਕੁਦਰਤ ਨੂੰ ਨੁਕਸਾਨ ਪਹੁੰਚਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ।ਆਉ ਸਭ ਮਿਲ ਕੇ ਇਸ ਸੁਮੱਤ ਨੂੰ ਆਪਣੇ ਵਿਦਿਆਰਥੀਆਂ `ਚ ਫੈਲਾਉਣ ਦੀ ਕੋਸ਼ਿਸ਼ ਕਰੀਏ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply