Tuesday, June 30, 2026

ਥਾਣਾ ਬੀ-ਡਵੀਜ਼ਨ ਦੀ ਪੁਲਿਸ ਵਲੋਂ ਚੋਰੀ ਦੇ 8 ਮੋਬਾਇਲਾਂ ਤੇ ਮੋਟਰਸਾਈਕਲ ਸਮੇਤ ਦੋ ਗ੍ਰਿਫਤਾਰ

PPN2603201804ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਬੀ-ਡਵੀਜਨ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨਾਂ ਪਾਸੋਂ ਵੱਖ-ਵੱਖ ਕੰਪਨੀਆਂ ਦੇ 8 ਮੋਬਾਇਲ ਤੇ ਇੱਕ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈੈ।ਪੁਲਿਸ ਸਟੇਸ਼ਨ ਬੀ ਡਵੀਜ਼ਨ ਦੇ ਐਡੀਸ਼ਨਲ ਐਸ.ਐਚ.ਓ ਅਰਮਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਏ.ਐਸ.ਆਈ ਅਮਰਜੀਤ ਸਿੰਘ ਅਤੇ ਏ.ਐਸ.ਆਈ ਸੂਬਾ ਸਿੰਘ ਵਲੋਂ ਜਦ ਜਹਾਜਗੜ ਪਟਾਕਾ ਮਾਰਕੀਟ ਵਿਖੇ ਨਾਕਾ ਲਗਾਇਆ ਹੋਇਆ ਸੀ ਤਾਂ ਖਾਸ ਮੁਖਬਰ ਦੀ ਇਤਲਾਹ `ਤੇ ਉਨਾਂ ਨੇ ਜਹਾਜਗੜ ਤੋਂ ਜੁਗਰਾਜ ਸਿੰਘ ਉਰਫ ਢੱਗਾ ਪੁੱਤਰ ਲੇਟ ਗੁਰਮੀਤ ਸਿੰਘ ਵਾਸੀ ਪੱਤੀ ਬੱਗੂਆਣਾ ਪਿੰਡ ਵੱਲਾ ਅੰਮ੍ਰਿਤਸਰ ਅਤੇ ਵਿਜੇ ਪੁੱਤਰ ਲੇਟ ਕੁਲਵੰਤ ਸਿੰਘ ਵਾਸੀ ਪੱਤੀ ਵੇਰਕਾ ਬਾਹੀ ਪਿੰਡ ਵੱਲਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨਾਂ ਪਾਸੋਂ ਇੱਕ ਮੋਬਾਇਲ ਬਰਾਮਦ ਕੀਤਾ ਗਿਆ, ਜੋ ਉਨਾਂ ਨੇ ਰਿਕਸ਼ਾ ਸਵਾਰ ਅਨਿਲ ਕੁਮਾਰ ਕੋਲੋਂ ਖੋਹਿਆ ਸੀ।ਪੁੱਛਗਿਛ ਕਰਨ `ਤੇ ਉਨਾਂ ਪਾਸੋਂ ਵੱਖ-ਵੱਖ ਕੰਪਨੀਆਂ ਦੇ 7 ਹੋਰ ਮੋਬਾਇਲ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰ ਸਾਈਕਲ ਬਜਾਜ ਸੀ.ਟੀ-100 ਬਰਾਮਦ ਹੋਏ ਹਨ।ਅਰਮਿੰਦਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੇ ਦੱਸਿਆ ਹੈ ਕਿ ਉਹ ਜੀ.ਟੀ ਰੋਡ, 100 ਫੁੱਟੀ ਰੋਡ ਅਤੇ ਚਮਰੰਗ ਰੋਡ ਅਤੇ ਇਲਾਕੇ ਵਿੱਚ ਮਿਲ ਕੇ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਕਰਦੇ ਸਨ।ਐਡੀਸ਼ਨਲ ਐਸ.ਐਚ.ਓ ਨੇ ਦੱਸਿਆ ਹੈ ਕਿ ਥਾਣਾ ਬੀ-ਡਵੀਜ਼ਨ ਵਿਖੇ ਆਈ.ਪੀ.ਸੀ ਦੀ ਧਾਰਾ 379-ਬੀ/411/34 ਤਹਿਤ ਕੇਸ ਨੰਬਰ 29 ਦਰਜ਼ ਕਰ ਕੇ ਦੋਸ਼ੀਆਂ ਪਾਸੋਂ ਪੁਛਗਿਛ ਜਾਰੀ ਹੈ। 

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply