ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਈ ਵਾਰ ਜ਼ਖ਼ਮ ਪੁਰਾਣੇ ਹੋ ਕੇ, ਜਾਂ ਜਲਦੀ ਠੀਕ ਨਾ ਹੋ ਕੇ ਨਾਸੂਰ ਬਣ ਜਾਂਦੇ ਹਨ ਅਤੇ ਕਦੀ ਕਦੀ ਤਾਂ ਮਰੀਜ਼ ਦੇ ਅੰਗ ਵੀ ਕੱਟਣੇ ਪੈਂਦੇ ਹਨ।ਜਿਸ ਨਾਲ ਉਹ ਹਮੇਸ਼ਾਂ ਲਈ ਜਿਥੇ ਅੰਗਹੀਣ ਹੋ ਜਾਂਦਾ ਹੈ, ਉਥੇ ਹੀ ਆਪਣੇ ਪਰਿਵਾਰ ‘ਤੇ ਬੋਝ ਵੀ ਬਣ ਜਾਂਦਾ ਹੈ।ਕਈ ਵਾਰ ਮਰੀਜ਼ ਦਾ ਜ਼ਖ਼ਮ ਬਹੁਤ ਲੰਬੇ ਸਮੇਂ ਤੱਕ ਵੀ ਠੀਕ ਨਹੀਂ ਹੁੰਦਾ ਤੇ ਇਲਾਜ਼ ਬਹੁਤ ਮਹਿੰਗਾ ਵੀ ਸਾਬਿਤ ਹੋ ਜਾਂਦਾ ਹੈ।ਅਮਨਦੀਪ ਹਸਪਤਾਲ ਇੱਕ ਅਜਿਹੀ ਤਕਨੀਕ ਲੈ ਕੇ ਆਇਆ ਹੈ, ਜਿਸ ਨਾਲ ਜ਼ਖ਼ਮ ਆਮ ਨਾਲੋਂ ਜਲਦੀ ਠੀਕ ਹੁੰਦੇ ਹਨ ਅਤੇ ਇਹ ਬਹੁਤੇ ਮਾਮਲਿਆਂ ‘ਚ ਮਰੀਜ਼ਾਂ ਦੇ ਬੇਸ਼ਕੀਮਤੀ ਅੰਗਾਂ ਨੂੰ ਵੀ ਕੱਟੇ ਜਾਣ ਤੋਂ ਬਚਾਉਂਦੀ ਹੈ ।ਇਹ ਤਕਨੀਕ ਹੈ-ਹਾਈਪਰ ਬੈਰਿਕ ਆਕਸੀਜਨ ਥੈਰੇਪੀ ਕਿਸੇ ਵੀ ਜ਼ਖ਼ਮ ਨੂੰ ਜਲਦੀ ਠੀਕ ਕਰਨ ਲਈ ਆਕਸੀਜਨ ਦੀ ਬਹੁਤ ਲੋੜ ਹੁੰਦੀ ਹੈ, ਪਰ ਕਈ ਵਾਰ ਸੱਟ ਲੱਗਣ ਕਰਕੇ ਜਾਂ ਕਿਸੇ ਹੋਰ ਕਾਰਣ, ਜ਼ਖਮੀ ਅੰਗ ਤੱਕ ਆਕਸੀਜਨ ਦੀ ਉਚਿਤ ਮਾਤਰਾ ਨਹੀਂ ਪਹੁੰਚਦੀ ਅਤੇ ਉਹ ਅੰਗ ਜਾਂ ਤਾਂ ਸੁੱਕ ਜਾਂਦਾ ਹੈ ਤੇ ਉਸ ਨੂੰ ਕੱਟ ਕੇ ਸ਼ਰੀਰ ਨਾਲੋਂ ਅਲੱਗ ਕਰਨਾ ਪੈਂਦਾ ਹੈ।
ਡਾ. ਕੰਵਰਜੀਤ ਸਿੰਘ, ਐਮ.ਡੀ. ਮੈਡੀਸਨ ਅਤੇ ਮੁਖੀ ਹਾਈਪਰ ਬੈਰਿਕ ਆਕਸੀਜਨ ਥੈਰੇਪੀ ਵਿਭਾਗ ਅਮਨਦੀਪ ਗਰੁੱਪ ਨੇ ਅੰਮ੍ਰਿਤਸਰ ਸਿਟੀ ਮੈਡੀਕਲ ਸੋਸਾਇਟੀ ਦੇ ਮੈਂਬਰਾਂ ਲਈ ਅਮਨਦੀਪ ਹਸਪਤਾਲ ‘ਚ ਕਰਵਾਏ ਵਿਸ਼ੇਸ਼ ਸੈਮੀਨਾਰ ਦੌਰਾਨ ਪ੍ਰਗਟ ਕੀਤੇ।ਡਾ. ਕੰਵਰਜੀਤ ਸਿੰਘ ਨੇ ਕਿਹਾ ਕਿ ਇਸ ਪ੍ਰਣਾਲੀ ਰਹਿਣ ਇਲਾਜ਼ ਸ਼ੁਰੂ ਕਰਨ ਵਾਲਾ ਅਮਨਦੀਪ ਹਸਪਤਾਲ ਉਤਰ ਭਾਰਤ ਦਾ ਪਹਿਲਾ ਹਸਪਤਾਲ ਹੈ ।ਉਨ੍ਹਾਂ ਜਿਥੇ ਇਸ ਥੈਰੇਪੀ ਦੇ ਫਾਇਦੇ ਦੱਸੇ, ਉਥੇ ਹੀ ਇਸ ਥੈਰੇਪੀ ਰਾਹੀਂ ਇਲਾਜ਼ ਕਰਵਾ ਰਹੇ ਮਰੀਜ਼ ਨੂੰ ਵੀ ਮੈਂਬਰਾਂ ਦੇ ਰੂਬਰੂ ਕਰਵਾਇਆ।ਇਸ ਮੌਕੇ ਬੋਲਦੇ ਹੋਏ ਡਾ. ਰਵੀ ਮਹਾਜਨ, ਚੀਫ਼ ਪਲਾਸਟਿਕ ਸਰਜਨ, ਅਮਨਦੀਪ ਗਰੁੱਪ ਨੇ ਕਈ ਅਜਿਹੇ ਮਰੀਜਾਂ ਦੀਆਂ ਉਦਾਹਰਨਾਂ ਦਿੱਤੀਆਂ ਜਿਨ੍ਹਾਂ ਦੇ ਅੰਗ, ਜੋ ਕਿ ਆਮ ਹਾਲਤਾਂ ‘ਚ ਕੱਟਣੇ ਪੈਣੇ ਸਨ, ਇਸ ਥੈਰੇਪੀ ਦੀ ਮਦਦ ਨਾਲ ਬਚਾਏ ਜਾ ਸਕੇ
ਸੈਮੀਨਾਰ ਦੇ ਅੰਤ ‘ਚ ਅੰਮ੍ਰਿਤਸਰ ਸਿਟੀ ਮੈਡੀਕਲ ਸੋਸਾਇਟੀ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕੰਬੋਜ਼ ਅਤੇ ਜਨਰਲ ਸਕੱਤਰ ਡਾ. ਵਰਿੰਦਰ ਸ਼ਰਮਾ ਨੇ ਡਾ. ਕੰਵਰਜੀਤ ਸਿੰਘ ਅਤੇ ਡਾ. ਰਵੀ ਮਹਾਜਨ ਦਾ ਧੰਨਵਾਦ ਕੀਤਾ ਅਤੇ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media