ਸਮਰਾਲਾ, 26 ਮਾਰਚ (ਪੰਜਾਬ ਪੋਸਟ- ਕੰਗ) – ਪਿੰਡ ਬੌਂਦਲੀ ਵਿਖੇ ਨੌਜਵਾਨ ਸਭਾ ਪ੍ਰਵਾਸੀ ਭਾਰਤੀਆ, ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਸ਼ਾਨਦਾਰ ਖੇਡ ਮੇਲਾ 2 ਅਪ੍ਰੈਲ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬੌਂਦਲੀ ਦੇ ਖੇਡ ਮੈਦਾਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੀ ਜਾਣਕਾਰੀ ਦਰਸ਼ਨ ਸਿੰਘ ਸਿੱਧੂ, ਸੰਤੋਖ ਸਿੰਘ ਬੌਦਲੀ, ਪ੍ਰੀਤਮ ਸਿੰਘ ਘੋਲਾ, ਰਾਜਾ ਬੌਂਦਲੀ ਨੇ ਦੱਸਿਆ ਕਿ ਇਸ ਖੇਡ ਮੇਲੇ ਦਾ ਉਦਘਾਟਨ ਗੱਜਣ ਸਿੰਘ ਪ੍ਰਧਾਨ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਦੁਆਰਾ ਕੀਤਾ ਜਾਵੇਗਾ।ਮੇਲੇ ਦੌਰਾਨ ਬਜਨੀ ਕਬੱਡੀ 45 ਕਿੱਲੋ, 55 ਕਿੱਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ, ਜਿਸ ਵਿੱਚ 45 ਕਿਲੋ ਦੀ ਜੇਤੂ ਟੀਮ ਨੂੰ 5100 ਰੁਪਏ, ਦੂਜੇ ਨੰਬਰ ਵਾਲੀ ਟੀਮ ਨੂੰ 4100 ਰੁਪਏ ਦਾ ਦਿੱਤਾ ਜਾਵੇਗਾ।55 ਕਿੱਲੋ ਦੀ ਜੇਤੂ ਟੀਮ ਨੂੰ 6100 ਰੁਪਏ ਅਤੇ ਦੂਜੇ ਨੰਬਰ ਵਾਲੀ ਟੀਮ ਨੂੰ 5100 ਰੁਪਏ ਦਿੱਤੇ ਜਾਣਗੇ।ਇਨਾਮਾਂ ਦੀ ਵੰਡ ਇਲਾਕੇ ਦੀਆਂ ਰਾਜਨੀਤਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂ ਕਰਨਗੇ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media