Monday, June 29, 2026

ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਆਪਣਾ ਨਵਾਂ ਅਹੁੱਦਾ ਸੰਭਾਲਿਆ

PPN2703201812 ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਨਵੇਂ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਗੁਰੁ ਸਾਹਿਬ ਦਾ ਓਟ ਆਸਰਾ ਲੈਦਿਂਆਂ ਆਪਣਾ ਨਵਾਂ ਅਹੁੱਦਾ ਸੰਭਾਲਿਆ।ਗੁਰੁ ਘਰ ਨਾਲ ਜੁੜੇ ਹੋਏ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਬਹੁਤ ਹੀ ਸੁਲਝੇ, ਸੂਝਵਾਨ ਤੇ ਧਾਰਮਿਕ ਸ਼ਖਸੀਅਤ ਹਨ, ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵਯੈ ਪੜਣ ਦੀ ਸੇਵਾ ਨਿਭਾ ਰਹੇ ਹਨ। ਪ੍ਰਧਾਨ ਡਾ: ਸੰਤੋਖ ਸਿੰਘ, ਮੀਤ ਪ੍ਰਧਾਨ ਸਰਬਜੀਤ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ ਤੇ ਹੋਰਨਾਂ ਮੈਂਬਰਾਂ ਵਲੋਂ ਉਹਨਾਂ ਨੂੰ ਨਵੀਆਂ ਜਿੰਮਵਾਰੀਆਂ ਸੋਂਪਦਿਆਂ ਆਸ ਕੀਤੀ ਗਈ ਕਿ ਚੀਫ ਖਾਲਸਾ ਦੀਵਾਨ ਵਲੋਂ ਧਰਮ ਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਬੱਚਿਆਂ ਵਿਚ ਪਤਿਤਪੁਣੇ ਨੂੰ ਰੋਕਣ ਲਈ ਕੀਤੇ ਕਾਰਜਾਂ ਵਿਚ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦਾ ਅਹਿਮ ਯੋਗਦਾਨ ਰਹੇਗਾ। PPN2703201813
ਇਸ ਮੋੌਕੇ ਸੁਰਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਸਿੱਖੀ ਤੇ ਸਿਖਿਆ ਦੇ ਪਸਾਰ ਲਈ ਕੀਤੀ ਗਈ ਸੀ ਤੇ ਉਹਨਾਂ ਵਲੋਂ ਅਪਣੀ ਟੀਮ ਦੇ ਸਹਿਯੋਗ ਨਾਲ ਚੀਫ ਖਾਲਸਾ ਦੀਵਾਨ ਦੇ ਮੋਢੀਆਂ ਦੇ ਸੁਪਨਿਆਂ ਨੂੰ ਪੂਰੇ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਹਨਾਂ ਆਰਥਿਕ ਪਖੋਂ ਕਮਜੋਰ ਤੇ ਮਾਪਿਆਂ ਤੋਂ ਵਾਂਝੇ ਵਿਦਿਆਰਥੀਆਂ ਦੀ ਪੜਾਈ ਲਈ ਲੋੜੀਂਦੇ ਭਲਾਈ ਕਾਰਜ ਕੀਤੇ ਜਾਣ ਦੀ ਵੀ ਗੱਲ ਕਹੀ।ਪ੍ਰਧਾਨ ਡਾ: ਸੰਤੋਖ ਸਿੰਘ ਨੇ ਕਿਹਾ ਕਿ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬ ਤੇ ਗੁਰੂਆਂ ਦੇ ਇਤਿਹਾਸ ਬਾਰੇ ਤੇ ਸਿੱਖ ਸ਼ਹਾਦਤਾਂ ਬਾਰੇ ਜਾਣੁ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਸਿੱਖ ਪਨੀਰੀ ਅਪਣੇ ਅਮੀਰ ਵਿਰਸੇ ਤੋਂ ਦੂਰ ਨਾ ਜਾ ਸਕੇ।ਸਥਾਨਕ ਪ੍ਰਧਾਨ ਨਿਰਮਲ ਸਿੰਘ ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਬਚਿਆਂ ਦੇ  ਬੁਨਿਆਦੀ ਵਿਕਾਸ ਲਈ ਮੈਰਿਟ ਦੇ ਅਧਾਰ ਤੇ ਕੁਸ਼ਲ ਯੋਗ ਅਧਿਆਪਕਾਂ ਦੀ ਚੋਣ ਤੇ ਜੋਰ ਦਿੱਤਾ ।
ਇਸ ਮੋਕੇ ਸਵਿੰਦਰ ਸਿੰਘ ਕੱਥੁਨੰਗਲ, ਰਾਜਮੋਹਿੰਦਰ ਸਿੰਘ ਮਜੀਠਾ,  ਸੰਤੋਖ ਸਿੰਘ  ਸੇਠੀ, ਸ: ਰਜਿੰਦਰ ਸਿੰਘ ਮਰਵਾਹਾ, ਹਰੀ ਸਿੰਘ, ਗੁਰਦੀਪ ਸਿੰਘ ਭਾਟੀਆ, ਡਾ: ਤਰਵਿੰਦਰ ਸਿੰਘ ਚਾਹਲ, ਡਾ: ਐਸ ਐਸ ਵਾਲੀਆ, ਕੁਲਜੀਤ ਸਿੰਘ ਸਾਹਨੀ,  ਡਾ: ਧਰਮਵੀਰ ਸਿੰਘ ਹਾਜਰ ਸਨ।  

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply