ਸਮਰਾਲਾ, 30 ਮਾਰਚ (ਪੰਜਾਬ ਪੋਸਟ- ਕੰਗ) – ਪਹਿਲੀ ਅਪ੍ਰੈਲ ਨੂੰ ਟਰੈਕਟਰ ਟੋਚਨ ਮੁਕਾਬਲੇ ਕਰਵਾ ਰਹੇ ਕਲੱਬ ਦੇ ਇਕਬਾਲ ਸਿੰਘ ਯੂ.ਐਸ.ਏ ਅਤੇ ਡਿੰਪਲ ਉ
ਟਾਲਾਂ ਵੱਲੋਂ ਸਰਕਾਰੀ ਹਾਈ ਸਕੂਲ ਉਟਾਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਬੈਗ ਦਿੱਤੇ ਗਏ।ਇਸ ਸਮੇਂ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜੇਸ਼ ਕੁਮਾਰ ਸਾਇੰਸ ਮਾਸਟਰ ਨੇ ਕਿਹਾ ਕਿ ਇਹ ਬੈਗ ਨਵੇਂ ਦਾਖਲ ਹੋ ਰਹੇ ਲੋੜਵੰਦ ਵਿਦਿਆਰਥੀਆਂ ਲਈ ਇੱਕ ਵੱਡੀ ਸਹਾਇਤਾ ਹੋਵੇਗੀ, ਕਿਉਂਕਿ ਦਾਖਲੇ ਸਮੇਂ ਗਰੀਬ ਮਾਪਿਆਂ ਲਈ ਹੋਰ ਵੀ ਬਹੁਤ ਸਾਰੇ ਖਰਚੇ ਹੰੁਦੇ ਹਨ। ਡਿੰਪਲ ਉਟਾਲਾਂ ਨੇ ਕਿਹਾ ਕਿ ਇਹ ਕਲੱਬ ਹੋਰ ਲੋੜਵੰਦ ਵਿਦਿਆਰਥੀਆਂ ਨੂੰ ਵੀ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਵਚਨਬੱਧ ਹੈ ਤਾਂ ਕਿ ਕਿਸੇ ਵਿਦਿਆਰਥੀ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ।ਸਕੂਲ ਮੁਖੀ ਮੇਘ ਦਾਸ ਜਵੰਦਾ ਨੇ ਕਲੱਬ ਦੇ ਸਮੁੱਚੇ ਮੈਂਬਰਾਂ ਦਾ ਇਸ ਪਵਿੱਤਰ ਕਾਰਜ਼ ਲਈ ਧੰਨਵਾਦ ਕੀਤਾ।
ਇਸ ਸਮੇਂ ਕਲੱਬ ਦੇ ਮੈਂਬਰ ਦਵਿੰਦਰ ਸਿੰਘ ਲੱਖੀ, ਗਗਨ ਸੋਖੀ, ਰਿੰਮੀ ਗਰੇਵਾਲ, ਅੰਮ੍ਰਿਤ ਉਟਾਲਾਂ, ਪ੍ਰਿੰਸ ਉਟਾਲਾਂ, ਜਸਕਰਨ ਕਲੇਰ, ਜਸਰੀਤ ਕਲੇਰ, ਹਰਪ੍ਰੀਤ ਉਟਾਲਾਂ, ਕਬੱਡੀ ਖਿਡਾਰੀ ਬਿੱਲੂ ਉਟਾਲਾਂ, ਲਾਡੀ ਉਟਾਲਾਂ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ, ਸੋਨੂੰ ਉਟਾਲਾਂ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ, ਗੀਤਾ ਉਟਾਲਾਂ, ਅਨਮੋਲ ਸੋਖੀ, ਮਾਸਟਰ ਟੀਟੂ, ਮੈਡਮ ਦਿਆਲ ਕੌਰ ਅਤੇ ਮੈਡਮ ਦਲਜੀਤ ਕੌਰ ਆਦਿ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media