Wednesday, March 4, 2026

ਇਰਾਕ ’ਚ ਮਾਰੇ ਗਏ ਬਟਾਲਾ ਸਬ ਡਵੀਜ਼ਨ ਦੇ ਨੌਜਵਾਨਾਂ ਦਾ ਉਨਾਂ ਦੇ ਜੱਦੀ ਪਿੰਡਾਂ `ਚ ਅੰਤਿਮ ਸਸਕਾਰ

ਮ੍ਰਿਤਕ ਦੇਹਾਂ ਨੂੰ ਸਨਮਾਨਪੂਰਵਕ ਪਿੰਡਾਂ `ਚ ਲੈ ਕੇ ਪੱਜੇ ਪ੍ਰਸ਼ਾਸ਼ਨਿਕ ਅਧਿਕਾਰੀ
ਬਟਾਲਾ, 2 ਅਪ੍ਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਇਰਾਕ ਵਿੱਚ ਮਾਰੇ ਗਏ ਜਿਲਾ ਗੁਰਦਾਸਪੁਰ ਦੇ ਚਾਰ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਅੱਜ PPN0204201810ਉਨਾਂ ਦੇ ਜੱਦੀ ਪਿੰਡਾਂ `ਚ ਪਹੁੰਚ ਗਈਆਂ।ਜਿਥੇ ਪਰਿਵਾਰਕ ਮੈਂਬਰਾਂ ਵੱਲੋਂ ਉਨਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਦਿੱਤੀਆਂ ਗਈਆਂ।ਇਰਾਕ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਸ਼ੇਸ਼ ਜਹਾਜ ਰਾਹੀਂ ਪੁੱਜੀਆਂ ਮ੍ਰਿਤਕ ਦੇਹਾਂ ਨੂੰ ਉਨਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਜਿਲਾ ਪ੍ਰਸ਼ਾਸਨ ਵਲੋਂ ਪ੍ਰਸ਼ਾਸਨਿਕ ਅਧਕਾਰੀਆਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ, ਜੋ ਪੂਰੇ ਅਦਬ ਨਾਲ ਮ੍ਰਿਤਕ ਦੇਹਾਂ ਨੂੰ ਬਾਅਦ ਦੁਪਹਰਿ ਉਨਾਂ ਦੇ ਪਿੰਡਾਂ ਵਿੱਚ ਪਹੁੰਚੀਆਂ।
ਬਟਾਲਾ ਨੇੜ਼ਲੇ ਪਿੰਡ ਤਲਵੰਡੀ ਝਿਊਰਾਂ ਦੇ ਨੌਜਵਾਨ ਧਰਮਿੰਦਰ ਕੁਮਾਰ ਦੀ ਮ੍ਰਿਤਕ ਦੇਹ ਨੂੰ ਐਸ.ਡੀ.ਐਮ ਬਟਾਲਾ ਰੋਹਿਤ ਗੁਪਤਾ, ਬੀ.ਡੀ.ਪੀ.ਓ ਬਟਾਲਾ ਭਗਵਾਨ ਸਿੰਘ, ਨਾਇਬ ਤਹਸੀਲਦਾਰ ਵਰਿਆਮ ਸਿੰਘ ਅਤੇ ਡਾਕਟਰਾਂ ਤੇ ਪੁਲਸਿ ਦੀ ਟੀਮ ਪਹੁੰਚੀ।ਧਰਮਿੰਦਰ ਕੁਮਾਰ ਦੀ ਮ੍ਰਿਤਕ ਦੇਹ ਸ਼ਮਸ਼ਾਨ ਘਾਟ ਪਹੁੰਚਣ ’ਤੇ ਮਹੌਲ ਪੂਰੀ ਤਰਾਂ ਗਮਗੀਨ ਹੋ ਗਿਆ ਅਤੇ ਪਰਿਵਾਰਕ ਮੈਂਬਰਾਂ, ਰਿਸ਼਼ਤੇਦਾਰਾਂ, ਸਨੇਹੀਆਂ ਅਤੇ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ।ਐਸ.ਡੀ.ਐਮ ਬਟਾਲਾ ਰੋਹਿਤ ਗੁਪਤਾ, ਬੀ.ਡੀ.ਪੀ.ਓ ਬਟਾਲਾ ਭਗਵਾਨ ਸਿਘਿ, ਨਾਇਬ ਤਹਸੀਲਦਾਰ ਵਰਿਆਮ ਸਿੰਘ ਨੇ ਮ੍ਰਿਤਕ ਦੇਹਾਂ ’ਤੇ ਰੀਥ ਚੜ਼ਾ ਕੇ ਸ਼ਰਧਾਂਜਲੀ ਤੇ ਸਤਿਕਾਰ ਭੇਟ ਕੀਤਾ। ਅੰਤਿਮ ਅਰਦਾਸ ਉਪਰੰਤ ਮ੍ਰਿਤਕ ਦੇ ਪਿਤਾ ਨੇ ਚਿਖਾ ਨੂੰ ਅਗਨੀ ਦਿਖਾਈ।
ਇਸੇ ਤਰਾਂ ਫਤਹਗਿੜ਼ ਚੂੜ਼ੀਆਂ ਦੇ ਨਜ਼ਦੀਕੀ ਪਿੰਡ ਰੂਪੋਵਾਲੀ ਦੇ ਨੌਜਵਾਨ ਕੰਵਲਜੀਤ ਸਿੰਘ ਦੀ ਮ੍ਰਿਤਕ ਦੇਹ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਸੰਧੂ, ਨਾਇਬ ਤਹਸੀਲਦਾਰ ਲਛਮਣ ਸਿੰਘ ਇੱਕ ਵਿਸ਼ੇਸ਼ ਐਂਬੂਲੈਂਸ ਰਾਹੀਂ ਲੈ ਕੇ ਪਹੁੰਚੇ।ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕੀਤਾ।ਵਧੀਕ ਡਿਪਟੀ ਕਮਿਸ਼ਨਰ ਤੇ ਨਾਇਬ ਤਹਿਸੀਲਦਾਰ ਵਲੋਂ ਮ੍ਰਿਤਕ ਦੇਹ ਉਪਰ ਰੀਥ ਚੜ਼ਾਈ ਗਈ।
ਬਟਾਲਾ ਦੇ ਮੁਹੱਲਾ ਤੇਲੀਆਂ ਵਾਲ ਦੇ ਮ੍ਰਿਤਕ ਨੌਜਵਾਨ ਮਲਕੀਤ ਸਿੰਘ ਦਾ ਅੰਤਿਮ ਸਸਕਾਰ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ।ਮਲਕੀਤ ਸਿੰਘ ਦੀ ਮ੍ਰਿਤਕ ਦੇਹ ਤਹਿਸੀਲਦਾਰ ਬਟਾਲਾ ਲਖਵਿੰਦਰ ਸਿੰਘ ਵਲੋਂ ਪੂਰੇ ਸਨਮਾਨ ਨਾਲ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਗਈ।
ਕਾਦੀਆਂ ਦੇ ਨੌਜਵਾਨ ਰਾਕੇਸ਼ ਕੁਮਾਰ ਦੀ ਮ੍ਰਿਤਕ ਦੇਹ ਜਿਲਾ ਮਾਲ ਅਫ਼ਸਰ ਜਸਵੰਤ ਸਿੰਘ, ਨਾਇਬ ਤਹਸੀਲਦਾਰ ਅਮਰਜੀਤ ਸਿੰਘ ਲੈ ਕੇ ਪਹੁੰਚੇ।ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਕਾਦੀਆਂ ਦੇ ਵਸਨੀਕ ਪੀੜ਼ਤ ਪਰਿਵਾਰ ਨੂੰ ਧਰਵਾਸ ਦੇਣ ਲਈ ਪਹੁੰਚੇ।ਇਸਾਈਅਤ ਧਰਮ ਦੇ ਅਨੁਸਾਰ ਕਿਰਿਆ ਕਰਮ ਕਰਦੇ ਹੋਏ ਰਾਕੇਸ਼ ਕੁਮਾਰ ਨੂੰ ਕਾਦੀਆਂ ਦੇ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ।ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਪੀੜ਼ਤ ਪਰਿਵਾਰਾਂ ਦੇ ਨਾਲ ਖੜੀ ਹੈ।ਉਨਾਂ ਕਿਹਾ ਕਿ ਕੈਪਟਨ ਸਰਕਾਰ ਪੀੜ਼ਤ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਰੱਖਦੀ ਹੈ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply