ਬਠਿੰਡਾ, 5 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਸਟੇਟ ਬੈਂਕ ਆਫ ਇੰਡੀਆ ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰ.ਸੈਟੀ) ਦੇ ਨੈਸ਼ਨਲ ਡਾਇਰੈਕਟਰ ਕੇ.ਐਨ.ਜਨਾਰਦਨ ਨੇ ਵਿਸ਼ੇਸ਼ ਦੌਰਾ ਕਰਕੇ ਸੰਸਥਾ ਦੇ ਕੰਮਕਾਜ ਦਾ ਜਾਇਜ਼ਾ ਲਿਆ ਤੇ ਸੰਸਥਾ ਵਿਚ ਸਿਖਲਾਈ ਪ੍ਰਾਪਤ ਕਰ ਰਹੀਆਂ ਸਿਖਿਆਰਥਣਾਂ ਨਾਲ ਕਰੀਬ ਦੋ ਘੰਟੇ ਖੁੱਲ੍ਹੀ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਮਿਹਨਤ ਨਾਲ ਕੰਮ ਸਿੱਖਣ ਅਤੇ ਆਪਣੇ ਹੁਨਰ ਨੂੰ ਰੁਜ਼ਗਾਰ ਵਿਚ ਬਦਲਣ ਲਈ ਕਿਹਾ। ਉਨ੍ਹਾਂ ਨੇ ਆਰ.ਸੈਟੀ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਆਪੋ-ਆਪੇ ਖੇਤਰ ਵਿਚ ਸਫਲ ਹੋਏ ਸਿਖਿਆਰਥੀਆਂ ਦੀਆਂ ਉਦਾਹਰਣਾਂ ਦਿੰਦਿਆਂ ਆਖਿਆ ਕਿ ਹਰ ਕਾਮਯਾਬ ਵਿਅਕਤੀ ਪਿੱਛੇ ਸਿਰਫ ਮਿਹਨਤ ਹੁੰਦੀ ਹੈ।ਜਨਾਰਦਨ ਨੇ ਆਰ.ਸੈਟੀ ਦੇ ਹੋਂਦ ਵਿਚ ਆਉਣ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਦੇ ਜੱਸੀ ਪੌ ਵਾਲੀ ਵਿਖੇ ਆਰ. ਸੈਟੀ ਦੀ ਨਵੀਂ ਬਿਲਡਿੰਗ ਬਣ ਰਹੀ ਹੈ ਜਿਸ ਵਿਚ ਪੇਂਡੂ ਖੇਤਰ ਦੇ ਲੋੜਵੰਦ ਉਮੀਦਵਾਰ ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੋਵੇਗੀ, ਨੂੰ ਕੈਂਪਸ ਵਿਚ ਰੱਖ ਕੇ ਪਲੰਬਿੰਗ, ਇਲੈਕਟ੍ਰੀਕਲ, ਰਾਜ ਮਿਸਤਰੀ, ਕਿਚਨ ਗਾਰਡਨ, ਡੇਅਰੀ ਫਾਰਮਿੰਗ, ਵੁਮੈਨ ਟੇਲਰਿੰਗ, ਬਿੳੂਟੀਫਿਕੇਸ਼ ਤੋਂ ਇਲਾਵਾ ਕਈ ਹੋਰ ਟ੍ਰੇਡਾਂ ਦੀ ਮੁਫਤ ਸਿਖਲਾਈ ਦਿੱਤੀ ਜਾਵੇਗੀ।ਇਸ ਮੌਕੇ ਸਿਖਿਆਰਥਣਾਂ ਵਲੋਂ ਲਗਾਈ ਗਈ ਫੁਲਕਾਰੀ, ਫਾਲਤੂ ਕੱਪੜੇ ਤੋਂ ਬਣਾਏ ਬੈਗ, ਕਢਾਈ ਵਾਲੇ ਕੱਪੜੇ ਆਦਿ ਦੀ ਲਗਾਈ ਪ੍ਰਦਰਸ਼ਨੀ ਨੂੰ ਨੈਸ਼ਨਲ ਡਾਇਰੈਕਟਰ ਵਲੋਂ ਵਿਸ਼ੇਸ਼ ਤੌਰ ’ਤੇ ਸਲਾਹਿਆ ਗਿਆ। ਆਰ. ਸੈਟੀ ਬਠਿੰਡਾ ਦੇ ਡਾਇਰੈਕਟਰ ਜਸਬੀਰ ਸਿੰਘ ਨੂੰ ਸਿਖਿਆਰਥੀਆਂ ਲਈ ਹੋਰ ਢੁੱਕਵਾਂ ਸਾਜੋ-ਸਾਮਾਨ ਮੁਹੱਈਆ ਕਰਵਾਉਣ ਲਈ ਵੀ ਕਿਹਾ।ਆਰ. ਸੈਟੀ ਦੇ ਸਟੇਟ ਡਾਇਰੈਕਟਰ ਹਰਸ਼ਬੀਰ ਸਿੰਘ, ਸਟੇਟ ਬੈਂਕ ਆਫ ਇੰਡੀਆ ਦੇ ਡੀ.ਜੀ.ਐਮ. ਅਨੁਜ ਭਟਨਾਗਰ, ਖੇਤਰੀ ਮੈਨੇਜਰ ਸੁਰੇਸ਼ ਗੋਇਲ ਅਤੇ ਲੀਡ ਬੈਂਕ ਮੈਨੇਜਰ ਲਾਜਪਤ ਰਾਏ ਗੋਇਲ, ਰਾਜੀਵ ਟੀਨਾ ਵੀ ਆਰ. ਸੈਟੀ,ਆਰ.ਸੈਟੀ ਦੇ ਡਾਇਰੈਕਟਰ ਜਸਬੀਰ ਸਿੰਘ, ਫੈਕਲਟੀ ਸੋਨੀਆ ਚੱਠਾ, ਸਹਾਇਕ ਪਰਵਿੰਦਰ ਕੌਰ, ਜਗਤਾਰ ਸਿੰਘ, ਸੁਖਵਿੰਦਰ ਸਿੰਘ ਅਤੇ ਵੋਕੇਸ਼ਨਲ ਅਧਿਆਪਕਾ ਕਿਰਨਜੀਤ ਕੌਰ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media