Sunday, March 29, 2026

ਪੈਨਸ਼ਨ ਐਸੋਸੀਏਸ਼ਨ (ਬਿਜਲੀ ਬੋਰਡ) ਸਮਰਾਲਾ ਡਵੀਜਨ ਦੀ ਮਹੀਨਾਵਾਰ ਮੀਟਿੰਗ ਹੋਈ

ਸਮਰਾਲਾ, 11 ਅਪ੍ਰੈਲ  (ਪੰਜਾਬ ਪੋਸਟ- ਕੰਗ) – ਪੈਨਸ਼ਨ ਐਸੋਸੀਏਸ਼ਨ ਪੰਜਾਬ ਬਿਜਲੀ ਬੋਰਡ ਦੀ ਸਮਰਾਲਾ ਡਿਵੀਜਨ ਯੂਨਿਟ ਦੀ ਮਹੀਨਾਵਾਰ ਮੀਟਿੰਗ ਅੱਜ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਫੈਸਲੇ ਕੀਤੇ ਗਏ ਕਿ 25 ਅਪ੍ਰੈਲ ਨੂੰ ਪੰਜਾਬ ਪੱਧਰ ਤੇ ਮੰਤਰੀਆਂ ਦੀ ਕੋਠੀਆਂ ਅੱਗੇ ਧਰਨੇ ਦਿੱਤੇ ਜਾਣਗੇ ਅਤੇ ਮੀਟਿੰਗ ਵਿੱਚ ਪੈਨਸ਼ਨਰਾਂ ਦੀ ਮੰਗਾਂ ਸਬੰਧੀ ਚਰਚਾ ਕੀਤੀ ਗਈ।ਜਿਸ ਵਿੱਚ ਪ੍ਰਮੁੱਖ ਤੌਰ `ਤੇ ਯੂਨਿਟਾਂ ਵਿਚ ਰੈਗੂਲਰ ਕਾਮਿਆਂ ਵਾਂਗ ਮੁਆਫੀ, ਡੀ.ਏ ਦੀਆਂ 22 ਮਹੀਨਿਆਂ ਦਾ ਬਕਾਇਆ ਤੇ ਡੀ.ਏ ਦੀਆਂ ਕਿਸ਼ਤਾਂ ਜਾਰੀ ਕਰਨੀਆਂ, 2016 ਤੋਂ ਨਵੇਂ ਸਕੇਲ ਜਾਰੀ ਕਰਨਾ ਮੈਡੀਕਲ ਕੇਸ਼ਲੈਸ ਸਕੀਮ ਮੁੜ ਚਾਲੂ ਕਰਨ ਸਬੰਧੀ, ਘੱਟੋ ਘੱਟ 2000 ਰੁਪਏ ਮੈਡੀਕਲ ਭੱਤਾ ਦੇਣ ਸਬੰਧੀ, 23 ਸਾਲਾ ਸਕੇਲ ਲਾਉਣ ਸਬੰਧੀ, ਪਅੇ ਬੈਂਡ ਜੋ ਪੰਜਾਬ ਸਰਕਾਰ ਨੇ ਦਿੱਤਾ, ਉਹ ਬਿਜਲੀ ਕਾਮਿਆਂ ਤੇ ਲਾਗੂੂ ਕਰਨਾ ਆਦਿ ਸ਼ਾਮਿਲ ਹਨ।ਐਸੋਸੀਏਸ਼ਨ ਨੇ ਸਰਕਾਰ ਵੱਲੋਂ ਵਾਧੂ ਲਾਏ 200 ਰੁਪੈ ਦੀ ਕਟੌਤੀ ਦੀ ਨਖੇਧੀ ਕਰਦਿਆਂ ਵਾਪਿਸ ਲੈਣ ਦੀ ਮੰਗ ਕੀਤੀ।ਸਮੂਹ ਪੈਨਸ਼ਨਰਾਂ ਨੇ ਸਮਰਾਲਾ ਡਿਵੀਜ਼ਨ ਦਫ਼ਤਰ ਵਿਚ ਬੈਠੇ ਰਿਟਾਇਰਡ ਸੁਪਰਡੈਂਟ ਨੂੰ ਬਾਹਰ ਕੱਢਣ ਦੀ ਮੰਗ ਕੀਤੀ, ਜੋ ਲੋਕਾਂ ਨੂੰ ਖੱਜਲ ਖੁਆਰ ਕਰਦਾ ਹੈ। ਉਹਨਾਂ ਪ੍ਰਸਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਇਸ ਰਿਟਾਇਰਡ ਸੁਪਰਡੈਂਟ ਨੂੰ ਦਫ਼ਤਰੋਂ ਬਾਹਰ ਨਾ ਕੀਤਾ ਗਿਆ ਤਾਂ ਇਸ ਵਿਰੁੱਧ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪ੍ਰੇਮ ਸਿੰਘ ਐਸ.ਡੀ.ਓ, ਰਜਿੰਦਰ ਵਡੇਰਾ ਡਿਪਟੀ ਸੀ.ਏ.ਓ, ਗੁਰਸ਼ਰਨ ਸਿੰਘ ਸਕੱਤਰ, ਜ਼ੁਗਲ ਕਿਸ਼ੋਰ ਸਾਹਨੀ, ਜਗਤਾਰ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ, ਮਹਿੰਦਰ ਸਿੰਘ ਗਿੱਲ, ਪ੍ਰੇਮ ਚੰਦ ਆਦਿ ਨੇ ਸੰਬੋਧਨ ਕੀਤਾ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply