Thursday, September 10, 2026

ਬੀਐਸਐਫ ‘ਚ ਮਨਾਇਆ ਵਣ ਮਹਾਂਉਤਸਵ

PPN08081409

ਫ਼ਾਜਿਲਕਾ, 8 ਅਗਸਤ ( ਵਿਨੀਤ ਅਰੋੜਾ) –  ਸਿੱਖਿਆ ਸੰਸਥਾਨ ਬੀਐਸਐਸਫ ਰਾਮਪੁਰਾ ਫਾਜ਼ਿਲਕਾ ਵਿਚ ਵਣਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਤੇ  ਪਹਿਲੀ ਕਲਾਸ ਦੇ ਵਿਦਿਆਰਥੀਆਂ ਨੇ ਪੌਦੇ ਲਾਏ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਦਾ ਪ੍ਰਣ ਕੀਤਾ। ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਾਤਾਵਰਣ ਨੂੰ ਹਰਾ ਭਰਾ ਅਤੇ ਸਾਫ਼ ਸੁਥਰਾ ਬਣਾਉਣ ਸਬੰਧੀ ਕਵਿਤਾਵਾਂ ਵੀ ਸੁਣਾਈਆਂ ਗਈਆਂ। ਇਸ ਮੌਕੇ ਕਵਿਤਾ ਸੁਣਾਉਣ ਅਤੇ ਜੇਕਰ ਮੈਂ ਪੌਦਾ ਹੁੰਦਾ ਕਲਪਨਾ ਕਥਨ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਤੋਂ ਇਲਾਵਾ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਵੀ ਦੇਣ ਲਈ ਚੇਤਨਾ ਰੈਲੀ ਵੀ ਕੱਢੀ ਗਈ। ਇਸ ਮੌਕੇ ਸਕੂਲ ਦੇ ਪ੍ਰਧਾਨ ਏਪੀਐਸ ਬਰਾੜ, ਸਕੂਲ ਅਧਿਆਪਕ ਆਲੋ ਮੁਖਰਜੀ, ਸ਼ਰੂਤੀ, ਰਿਤੂ, ਦੇਸ ਰਾਜ, ਸ਼ੈਲ, ਸ਼ਰੂਤੀ ਸੁੰਗਧਾ, ਨਿਸ਼ੂ, ਗੌਰੀ ਸ਼ੰਕਰ ਅਤੇ ਅੰਕੁਸ਼ ਗਰੋਵਰ ਦੀ ਅਗਵਾਈ ਵਿਚ ਰੈਲੀ ਕੱਢੀ ਗਈ। ਰੈਲੀ ਵਿਚ ਬੱਚਿਆਂ ਨੇ ਪੌਦੇ ਬਚਾਉ, ਜੀਵਨ ਬਚਾਓ ਦੇ ਨਾਅਰੇ ਵੀ ਲਾਏ। ਇਸ ਮੌਕੇ ਵਿਦਿਆਰਥੀਆਂ ਨੇ ਹਰੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply