Wednesday, September 9, 2026

ਐਸ.ਡੀ.ਐਮ. ਦਫ਼ਤਰ ਫਾਜਿਲਕਾ ਦਾ ਸੁਵਿਧਾ ਸੈਂਟਰ ਮੁੱਖ ਸੁਵਿਧਾ ਸੈਂਟਰ ਡੀ.ਸੀ. ਦਫ਼ਤਰ ਵਿਖੇ ਤਬਦੀਲ – ਕੈਪਟਨ ਕਰਨੈਲ ਸਿੰਘ

ਫ਼ਾਜਿਲਕਾ, 8 ਅਗਸਤ (ਵਿਨੀਤ ਅਰੋੜਾ) – ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਦੇ ਆਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟਰੇਟ(ਐਸ.ਡੀ.ਐਮ.) ਫਾਜਿਲਕਾ ਦੇ ਦਫ਼ਤਰ ਅਨਾਜ਼ ਮੰਡੀ ਫਾਜਿਲਕਾ ਵਿਚ ਸਥਿਤ ਸੁਵਿਧਾ ਕੇਂਦਰ ਨੂੰ ਜਿਲ੍ਹਾ ਹੈਡ ਕੁਆਟਰ ਤੇ ਬਣੇ ਮੁੱਖ ਸੁਵਿਧਾ ਕੇਂਦਰ ਵਿਚ ਤਬਦੀਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਫਾਜਿਲਕਾ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜੀ ਦੇ ਆਦੇਸ਼ਾਂ ਅਨੁਸਾਰ ਸੁਵਿਧਾ ਸੈਂਟਰ ਐਸ.ਡੀ.ਐਮ. ਦਫ਼ਤਰ ਦਾ ਸਮੁੱਚਾ ਕੰਮ ਹੁਣ ਡੀ.ਸੀ. ਦਫ਼ਤਰ ਸਥਿਤ ਮੁੱਖ ਸੁਵਿਧਾ ਕੇਂਦਰ ਵਿਖੇ ਹੋਵੇਗਾ । ਜਿਸ ਨਾਲ ਆਮ ਲੋਕਾਂ ਨੂੰ ਆਪਣੇ ਕੰਮ ਕਾਰ ਸਬੰਧੀ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਐਸ.ਡੀ.ਐਮ. ਦਫ਼ਤਰ ਨਾਲ ਸਬੰਧਤ ਸੁਵਿਧਾ ਸੈਂਟਰ ਦੇ ਕੰਮਾਂ ਸਬੰਧੀ ਡੀ.ਸੀ.ਦਫ਼ਤਰ ਦੇ ਮੁੱਖ ਸੁਵਿਧਾ ਸੈਂਟਰ ਵਿਖੇ ਹੀ ਸੰਪਰਕ ਕਰਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply