ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੁਲਿਸ ਵਲੋਂ ਦੜੇ-ਸੱਟੇ ਤੇ ਨਜਾਇਜ਼ ਸ਼ਰਾਬ ਦੇ ਧੰਦੇ `ਚ ਲੱਗੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ
ਗਿਆ ਹੈ।ਪੁਲਿਸ ਚੌਂਕੀ ਰਮਦਾਸ ਦੇ ਹੈਡਕਾਂਸਟੇਬਲ ਸੁਰਜੀਤ ਸਿੰਘ ਨੇ ਅੰਗਰੇਜ਼ ਸਿੰਘ ਨੂੰ 25 ਬੋਤਲਾਂ ਨਜਾਇਜ ਸ਼ਰਾਬ ਸਮੇਤ ਤੇ ਐਕਸਾਈਜ ਸਟਾਫ ਦੇ ਹੌਲਦਾਰ ਕੇਵਲ ਕਿਸ਼ਨ ਨੇ ਬੱਬੀ ਵਾਸੀ ਮੁੱਲੇਚੱਕ ਨੂੰ 12 ਬੋਤਲਾਂ ਨਜਾਇਜ਼ ਸ਼ਰਾਬ ਦੇਸੀ ਸਮੇਤ ਕਾਬੂ ਕਰਕੇ ਥਾਣਾ ਗੇਟ ਹਕੀਮਾਂ ਵਿਖੇ ਐਕਸਾਈਜ ਐਕਟ ਤਹਿਤ ਕੇਸ ਦਰਜ ਕੀਤੇ ਹਨ।
ਏ.ਐਸ.ਆਈ ਰਸ਼ਪਾਲ ਸਿੰਘ ਨੇ ਐਂਟੀ ਗੈਮਲਿੰਗ ਐਕਟ ਤਹਿਤ ਦੜੇ ਸੱਟੇ ਦਾ ਧੰਦਾ ਕਰਨ ਵਾਲੇ ਹਨੀ ਪੁੱਤਰ ਕੁਲਵੰਤ ਸਿੰਘ ਨੂੰ 610 ਰੁਪਏ ਨਕਦ, 1 ਪੈਨ ਅਤੇ ਕਾਰਬਨ ਸਮੇਤ ਛੋਟਾ ਪੈਡ ਬਰਾਮਦ ਕਰਕੇ ਥਾਣਾ ਛੇਹਰਟਾ ਵਿਖੇ ਜੁਆ ਐਕਟ ਅਧੀਨ ਕੇਸ ਦਰਜ ਕੀਤਾ ਹੈ।ਇਸੇ ਤਰਾਂ ਮਨਜਿੰਦਰ ਸਿੰਘ ਨੂੰ 520 ਰੁਪਏ ਨਕਦ ਤੇ ਦੜੇ ਸੱਟੇ ਲਈ ਵਰਤੀ ਜਾਂਦੀ ਸਮੱਗਰੀ ਸਮੇਤ ਕਾਬੂ ਕਰਕੇ ਥਾਣਾ ਛੇਹਰਟਾ ਵਿਖੇ ਜੁਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media