Tuesday, March 31, 2026

ਮਾਲ ਰੋਡ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

100 ਲੋੜਵੰਦ ਵਿਦਿਆਰਥਣਾਂ ਨੂੰ ਵੰਡੀਆਂ ਵਰਦੀਆਂ

PPN1904201816 ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸੰਿਘ ਸੱਗੂ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿਚ ਵਿਦਿਆਰਥਣਾਂ ਨੂੰ ਸਟੋਲ, ਟਰਾਫੀਆਂ ਅਤੇ ਕੈਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਵਿਧਾਇਕ ਸੁਨੀਲ ਦੱਤੀ ਬਤੌਰ ਮੁੱਖ ਮਹਿਮਾਨ, ਜਦਕਿ ਜੁਗਲ ਕਿਸ਼ੋਰ ਸ਼ਰਮਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਅਤੇ ਅਸ਼ਵਨੀ ਸ਼ਰਮਾ ਪੀ.ਟੀ.ਏ ਪ੍ਰਧਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸਕੂਲ ਦੇ ਅਕਾਦਮਿਕ ਖੇਤਰ ਵਿਚ ਪਹਿਲੀਆਂ 3 ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਦੀਆਂ ਕੁੱਲ 21 ਅਤੇ ਰਾਸ਼ਟਰੀ ਪੱਧਰ `ਤੇ ਮੱਲਾਂ ਮਾਰਨ ਵਾਲੀਆਂ ਸਕੂਲ ਦੀਆਂ 8 ਖਿਡਾਰਨਾਂ ਨੂੰ ਇਨਾਮਾਂ ਦੇ ਕੇ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ੍ਰੀਮਤੀ ਸੁਨੀਤਾ ਕਿਰਨ, ਜ਼ਿਲ੍ਹਾ ਸਾਇੰਸ ਸੁਪਰਵਾਇਜ਼ਰ ਸ੍ਰੀਮਤੀ ਸੁਦੀਪ ਕੌਰ ਅਤੇ ਸਕੂਲ ਦੇ ਅਧਿਆਪਕ ਕਮਲ ਕੁਮਾਰ (ਲੈਕਚਰਾਰ ਕਮਿਸਟਰੀ) ਦੀ ਯੋਗ ਅਗਵਾਈ ਹੇਠ ਸਕੂਲ ਦੀ ਸਾਇੰਸ ਵਿਸ਼ੇ ਦੀ ਹੋਣਹਾਰ ਵਿਦਿਆਰਥਣ ਪੁਲਕਿਤ ਨੂੰ ਵੀ ਸਨਮਾਨਿਤ ਕੀਤਾ ਗਿਆ ਜੋ ਕਿ  ਸਕੂਰਾ ਐਕਸਚੇਂਜ ਪ੍ਰੋਗਰਾਮ ਇੰਨ ਸਾਇੰਸ ਤਹਿਤ ਦੇਸ਼ ਵਿਚੋਂ ਚੁਣੇ ਗਏ 30 ਵਿਦਿਆਰਥੀਆਂ ਵਿਚੋਂ ਅੰਮ੍ਰਿਤਸਰ ਦੀ ਇਕੱਲੀ ਵਿਦਿਆਰਥਣ ਸੀ ਜੋ ਸਰਕਾਰੀ ਖਰਚੇ ਤੇ ਇਕ ਹਫਤੇ ਲਈ ਜਾਪਾਨ ਹੋ ਕੇ ਆਈ ਹੈ।
    ਇਸ ਤੋਂ ਇਲਾਵਾ ਇਸ ਸਮਾਰੋਹ ਮੌਕੇ ਸਕੂਲ ਦੀਆਂ 100 ਲੋੜਵੰਦ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ ਗਈਆਂ।ਸੁਨੀਲ ਦੱਤੀ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਆਤਮ ਵਿਸ਼ਵਾਸ, ਹੌਸਲੇ, ਦ੍ਰਿੜਤਾ ਤੇ ਸਮਰਪਨ ਦੀ ਭਾਵਨਾ ਮਜਬੂਤ ਰੱਖਣ ਲਈ ਜੋਰ ਦਿੱਤਾ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।
    ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ `ਜੀ ਆਇਆਂ` ਕਿਹਾ ਤੇ ਸਕੂਲ ਪ੍ਰਾਪਤੀਆਂ ਨਾਲ ਸਾਂਝ ਪੁਆਈ।ਉਨ੍ਹਾਂ ਕਿਹਾ ਜਿਥੇ ਇਸ ਸਕੂਲ ਦੀਆਂ ਵਿਦਿਆਰਥਣਾਂ ਅਕਾਦਮਿਕ ਅਤੇ ਖੇਡਾਂ ਵਿਚ ਨੈਸ਼ਨਲ, ਸਟੇਟ, ਜਿਲ੍ਹਾ ਪੱਧਰ ਤੇ ਪ੍ਰਾਪਤੀਆਂ ਕਰਕੇ ਸਕੂਲ ਅਤੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਉਥੇ ਹੀ ਉਹ ਸਮਾਜ ਵਿਚ ਆ ਰਹੀਆਂ ਕੁਰੀਤਿਆਂ ਸਬੰਧੀ ਜਾਗਰੂਕ ਵੀ ਹਨ।ਆਉਣ ਵਾਲੇ ਸਮੇਂ ਵਿਚ ਇਨ੍ਹਾਂ ਤੋਂ ਵਧੇਰੇ ਪ੍ਰਾਪਤੀਆਂ ਦੀ ਉਮੀਦ ਕੀਤੀ ਅਤੇ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਲਈ ਹਾਰਦਿਕ ਮੁਬਾਰਕ ਦਿੰਦਿਆਂ ਸਕੂਲ ਸਟਾਫ ਦੀ ਮਿਹਨਤ, ਲਗਨ ਅਤੇ ਸਮਰਪਨ ਭਾਵਨਾ ਦੀ ਵੀ ਸ਼ਲਾਘਾ ਕੀਤੀ।PPN1904201817
    ਚਮਨ ਲਾਲ ਸੇਤੀਆ ਐਕਸਪੋਰਟਸ ਲਿਮਟਿਡ ਅੰਮ੍ਰਿਤਸਰ, ਅਸ਼ਵਨੀ ਸ਼ਰਮਾ, ਗੁਰਸ਼ਰਨ ਕੌਰ ਭਾਟੀਆ, ਰੁਪਿੰਦਰ ਕਟਾਰੀਆ ਅਤੇ ਸੇਵਾ ਸੰਮਤੀ ਤੋਂ ਡਾ. ਬੀ.ਡੀ ਲੱਖਣਪਾਲ ਵਲੋਂ ਗਰੀਬ ਅਤੇ ਲੋੜਵੰਦ ਵਿਦਿਆਰਥਣਾਂ ਲਈ ਸਕੂਲ ਨੂੰ ਸਮੇਂ ਸਮੇਂ ਤੇ ਸਹਾਇਤਾ ਦੇਣ ਲਈ ਧੰਨਵਾਦ ਸਹਿਤ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਦੇ ਨਾਲ ਹੀ ਸਕੂਲ ਮੇਨੇਜਮੈਂਟ ਕਮੇਟੀ ਵਿਚ ਮਹੱਤਵਪੁਰਨ ਮਾਲੀ ਯੋਗਦਾਨ ਦੇਣ ਲਈ ਸਕੂਲ ਦੇ ਸਟਾਫ ਮੈਂਬਰ ਅਮਰਜੀਤ ਸਿੰਘ, ਮਹਿੰਦਰਪਾਲ ਸਿੰਘ, ਸ੍ਰੀਮਤੀ ਅਦਰਸ਼ ਸ਼ਰਮਾ ਅਤੇ ਸ੍ਰੀਮਤੀ ਰਮਨ ਕਾਲੀਆ ਅਤੇ ਸੇਵਾ ਮੁੱਕਤ ਅਧਿਆਪਕਾਵਾਂ ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਸੁਮਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
    ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਅਧੀਨ ਵਿਦਿਆਰਥਣਾਂ ਵਲੋਂ ਸ਼ਲਾਘਾਯੋਗ ਪੇਸ਼ਕਾਰੀ ਕੀਤੀ ਗਈ। ਮੰਚ ਸੰਚਾਲਨ ਮੈਡਮ ਕਵਲਇੰਦਰ ਕੌਰ (ਵੋਕ. ਲੈਕ) ਅਤੇ ਮੈਡਮ ਮਨਦੀਪ ਕੌਰ (ਲੈਕ. ਅੰਗਰੇਜ਼ੀ) ਵਲੋਂ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜਰ ਸੀ। 

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply