Thursday, August 20, 2026

ਨਵਜੀਤ ਢਿੱਲੋਂ ਦੇ ਰਾਸ਼ਟਰ ਮੰਡਲ ਖੇਡਾਂ ’ਚ ਵਧੀਆ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ

PPN1904201818ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਸਟਰੇਲੀਆ ਦੇ ਸ਼ਹਿਰ ਗੋਲਡ ਕਾਸਟ ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ ’ਚ ਅਥਲੈਟਿਕਸ ਦੇ ਡਿਸਕਸ ਥ੍ਰੋ ਮੁਕਾਬਲੇ ’ਚ ਕਾਂਸੇ ਦਾ ਤਮਗਾ ਹਾਸਲ ਕਰਨ ਵਾਲੀ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਹੋਣਹਾਰ ਵਿਦਿਆਰਥਣ ਨਵਜੀਤ ਕੌਰ ਢਿੱਲੋਂ ਦੀ ਜਿੱਤ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਢਿੱਲੋਂ ਦੀ ਇਸ ਉਪਲਬੱਧੀ ਨਾਲ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਹੋਇਆ ਹੈ।ਉਨ੍ਹਾਂ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੀ ਦੇਖ ਰੇਖ ਅਤੇ ਅਨੁਸ਼ਾਸ਼ਨਿਕ ਦਾਇਰੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕਾਲਜ ਦੀਆਂ ਵਿਦਿਆਰਥਣਾਂ ਵਿੱਦਿਆ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ’ਚ ਵੀ ਸ਼ਾਨਦਾਰ ਮੱਲ੍ਹਾਂ ਮਾਰ ਰਹੀਆਂ ਹਨ।
    ਇਸ ਮੌਕੇ ਪ੍ਰਿੰ: ਡਾ. ਮਾਹਲ ਨੇ ਕਿਹਾ ਕਿ ਢਿੱਲੋਂ ਦਾ ਪੂਰਾ ਪਰਿਵਾਰ ਖੇਡਾਂ ਨੂੰ ਸਮਰਪਿਤ ਪਰਿਵਾਰ ਹੈ ਅਤੇ ਢਿੱਲੋਂ ਦੇ ਪਿਤਾ ਜਸਪਾਲ ਸਿੰਘ ਢਿੱਲੋਂ ਕੌਮਾਂਤਰੀ ਅਥਲੀਟ, ਮਾਤਾ ਕੁਲਦੀਪ ਕੌਰ ਹਾਕੀ ਦੀ ਕੌਮਾਂਤਰੀ ਖਿਡਾਰਨ ਅਤੇ ਵੱਡਾ ਭਰਾ ਕੌਮਾਂਤਰੀ ਅਥਲੀਟ ਹੈ।ਉਨ੍ਹਾਂ ਕਿਹਾ ਕਿ ਨਵਜੀਤ ਕੌਰ ਨੂੰ ਉਸਦੇ ਪਿਤਾ ਜਸਪਾਲ ਨੇ ਹੀ ਡਿਸਕਸ ਦੀ ਟ੍ਰੇਨਿੰਗ ਦਿੱਤੀ ਹੈ ਅਤੇ ਉਹ ਡਿਸਕਸ ਥ੍ਰੋ ’ਚ ਕਈ ਅਹਿਮ ਉਪਲਬੱਧੀਆਂ ਦਰਜ ਕਰਵਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਨਵਜੀਤ ਢਿੱਲੋਂ ਨੇ ਕਾਲਜ ’ਚ ਬੀ.ਏ ਆਰਟ ਦੀ ਵਿੱਦਿਆ ਹਾਸਲ ਕੀਤੀ ਹੈ।ਉਨ੍ਹਾਂ ਕਿਹਾ ਢਿੱਲੋਂ ਦੀ ਇਸ ਉਪਲਬੱਧੀ ਨਾਲ ਕਾਲਜ ਦੇ ਮਾਣ ’ਚ ਹੋਰ ਵਾਧਾ ਹੋਇਆ ਹੈ। 

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply