ਪਠਾਨਕੋਟ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਦੇ ਸਾਰੇ ਪਿੰਡਾਂ ਵਿੱਚ ਗ੍ਰਾਮ ਸਵਰਾਜ ਅਭਿਆਨ ਤਹਿਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸਵੱਛ ਭਾਰਤ ਉਤਸਵ ਧੂਮ ਧਾਮ ਨਾਲ ਮਨਾਇਆ ਗਿਆ।ਰਾਜੇਸ਼ ਖੋਸਲਾ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਪਠਾਨਕੋਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਦੇ ਪਿੰਡਾਂ ਵਿੱਚ ਲਾਭਪਾਤਰੀਆਂ ਵਲੋਂ ਆਪਣੇ ਪੱਧਰ ’ਤੇ ਬਣਾਏ ਜਾ ਰਹੇ ਪਖਾਨਿਆਂ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਪਿੰਡਾਂ ਵਿੱਚ ਸਵੇਰ ਦੀ ਨਿਗਰਾਨੀ ਨੂੰ ਵਧਾਇਆ ਗਿਆ।ਜਿਸ ਵਿੱਚ ਲਾਭਤਾਰੀਆਂ ਨੂੰ ਬਾਹਰ ਜਾ ਕੇ ਸ਼ੋਚ ਕਰਨ ਕਾਰਨ ਉਤਪਨ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਪਖਾਨੇ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਨੇ ਲਾਭਪਾਤਰੀਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਪਖਾਨੇ ਜਲਦੀ ਤੋਂ ਜਲਦੀ ਸ਼ੁਰੂ ਕਰ ਲੈਣ ਤਾਂ ਜੋ 30 ਅਪ੍ਰੈਲ, 2018 ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਦੇ ਖਾਤਿਆਂ ਵਿੱਚ ਸਰਕਾਰ ਵੱਲੋਂ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਦੀ ਪਹਿਲੀ ਕਿਸ਼ਤ ਪਾ ਦਿੱੱਤੀ ਜਾਵੇ, ਕਿਉਂਕਿ ਸਰਕਾਰ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਸ ਲਾਭਪਾਤਰੀ ਦੇ ਖਾਤੇ ਵਿੱਚ ਪਹਿਲੀ ਕਿਸ਼ਤ 30 ਅਪ੍ਰੈਲ ਤੋਂ ਪਹਿਲਾ-ਪਹਿਲਾਂ ਪੈ ਜਾਵੇਗੀ, ਉਹ ਲਾਭਪਾਤਰੀ ਹੀ ਸਰਕਾਰ ਵਲੋਂ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਦਾ ਹੱਕਦਾਰ ਹੋਵੇਗਾ।ਜੇਕਰ ਕੋਈ ਲਾਭਪਾਤਰੀ ਆਪਣੇ ਘਰ ਵਿੱਚ ਪਖਾਨਾ 30 ਅਪ੍ਰੈਲ ਤੋਂ ਪਹਿਲਾਂ ਸ਼ੁਰੂ ਨਹੀਂ ਕਰਦਾ ਤਾਂ ਉਹ ਸਰਕਾਰੀ ਵਿੱਤੀ ਸਹਾਇਤਾ ਤੋਂ ਵਾਂਝਾ ਰਹਿ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਉਸ ਦੀ ਆਪਣੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਉਤਸਵ ਦੌਰਾਨ ਵਿਭਾਗ ਵਲੋਂ ਪਿੰਡਾਂ ਵਿੱਚ ਸਕੂਲ ਰੈਲੀਆਂ ਅਤੇ ਮੁਨਿਆਦੀ ਆਦਿ ਵੀ ਕਰਵਾਈ ਗਈ ਅਤੇ ਘਰ ਘਰ ਵਿੱਚ ਜਾ ਕੇ ਲਾਭਪਾਤਰੀਆਂ ਨੂੰ ਆਪਣੇ ਘਰਾਂ ਵਿੱਚ ਪਖਾਨੇ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਦੱਸਿਆ ਇਸ ਦਿਨ ਪਿੰਡ ਖੁਸ਼ੀ ਨਗਰ ਬਲਾਕ ਨਰੋਟ ਜੈਮਲ ਸਿੰਘ ਵਿੱਚ ਵਿਭਾਗ ਵਲੋਂ ਵੱਡਾ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਪਿ੍ਰਅਕ ਭਾਰਤੀ ਆਈ.ਏ.ਐਸ ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਅਤੇ ਵਿਜੈ ਸਚਦੇਵ (ਅੰਡਰ ਸੈਕਟਰੀ ਡਿਫੈਂਸ, ਨਵੀਂ ਦਿੱਲੀ) ਵਜੋਂ ਸ਼ਾਮਲ ਹੋਏ।ਇਸ ਸਮਾਰੋਹ ਵਿੱਚ ਅਨੂਜ ਸ਼ਰਮਾ ਕਾਰਜਕਾਰੀ ਇੰਜੀਨੀਅਰ, ਕੁਲਦੀਪ ਮਨਹਾਸ ਜੂਨੀਅਰ ਇੰਜੀਨੀਅਰ, ਜਸਬੀਰ ਸਿੰਘ ਐਸ.ਡੀ.ਓ ਆਦਿ ਹਾਜਰ ਸਨ।ਉਨ੍ਹਾਂ ਦੱਸਿਆ ਜਿਥੇ ਇਸ ਪਿੰਡ ਦੇ ਲਾਭਪਾਤਰੀਆਂ ਨੂੰ ਘਰਾਂ ਵਿੱਚ ਪਖਾਨੇ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਬਣਾਉਣ ਬਾਰੇ ਦੱਸਿਆ ਗਿਆ।ਉਥੇ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਹੋਰ ਸਕੀਮਾਂ ਜਿਵੇਂ ਬੈਂਕਾਂ ਵਿਚੋਂ ਲੋਨ ਲੈਣ ਸਬੰਧੀ, ਗੈਸ ਕੂਨੈਕਸ਼ਨ, ਕੱਚੇ ਘਰਾਂ ਲਈ ਸਕੀਮਾਂ ਅਦਿ ਬਾਰੇ ਵੀ ਜਾਣੂ ਕਰਵਾਇਆ ਗਿਆ।
ਖੋਸਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵਲੋਂ ਪਿੰਡ ਭਰਿਆਲ ਬਲਾਕ ਘਰੋਟਾ ਵਿਖੇ ਵੀ ਵੱਡਾ ਸਮਾਰੋਹ ਕਰਕੇ ਲੋਕਾਂ ਨੂੰ ਪਖਾਨੇ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਬਾਰੇ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਦਸਿਆ ਕਿ ਵਿਭਾਗ ਵਲੋਂ ਪਿੰਡ ਦਰਸੋਪੁਰ ਅਤੇ ਰਾਏਪੁਰ ਬਲਾਕ ਨਰੋਟ ਜੈਮਲ ਸਿੰਘ ਵਿੱਚ ਰਾਤਰੀ ਚੋਪਾਲ ਦਾ ਆਯੋਜਨ ਵੀ ਕੀਤਾ ਗਿਆ।ਜਿਸ ਵਿੱਚ ਪਿੰਡ ਦੇ ਬਾਹਰ ਗੰਦਗੀ ਫੈਲਾਉਣ ਨਾਲ ਉਤਪਨ ਹੋਣ ਵਾਲੀਆਂ ਬਿਮਾਰੀਆਂ ਅਤੇ ਘਰਾਂ ਵਿੱਚ ਪਖਾਨੇ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਬਾਰੇ ਲਾਭਪਾਤਰੀਆਂ ਨੂੰ ਦੱਸਿਆ ਗਿਆ।
Check Also
ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ
ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …
Punjab Post Daily Online Newspaper & Print Media