ਭੀਖੀ, 20 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਮੋਜੋ ਖੁਰਦ ਦੀ ਬਲਵੀਰ ਕੌਰ ਪਤਨੀ ਪ੍ਰੇਮ ਸਿੰਘ ਦੇ ਬਿਆਨਾਂ `ਤੇ ਦੋ ਝੱਪਟਮਾਰਾਂ ਖਿਲਾਫ਼ ਪੁਲਿਸ ਨੇ ਪਰਚਾ ਦਰਜ ਕੀਤਾ ਹੈ।ਦਰਜ ਬਿਆਨ ਵਿੱਚ ਬਲਵੀਰ ਕੌਰ ਨੇ ਕਿਹਾ ਹੈ ਕਿ ਬੀਤੇ ਦਿਨੀ ਉਹ ਮੱਤੀ ਤੋਂ ਆਪਣੇ ਪਿੰਡ ਮੋਜੋ ਖੁਰਦ ਵੱਲ ਆਪਣੇ ਭਤੀਜੇ ਸੁਖਜਿੰਦਰ ਸਿੰਘ ਨਾਲ ਪੈਦਲ ਜਾ ਰਹੀ ਸੀ ਤਾਂ ਪਿੰਡ ਮੱਤੀ ਦੇ ਸਰਕਾਰੀ ਹਸਪਤਾਲ ਕੋਲ ਦੋ ਮੋਟਰ ਸਾਇਕਲ ਸਵਾਰਾਂ ਨੇ ੳੇੁਨ੍ਹਾਂ ਤੋ ਕੋਟਦੁੰਨਾ ਜਾਣ ਦਾ ਰਾਹ ਪੁਛਿਆ, ਜਦ ਉਹ ਰੁਕ ਕੇ ਰਾਹ ਦੱਸਣ ਲੱਗੀ ਤਾ ਉਨ੍ਹਾਂ ਵਿੱਚੋ ਇੱਕ ਨੇ ਉਸ ਦੇ ਕੰਨ ਦੀ ਬਾਲੀ ਝੱਪਟ ਲਈ।ਰੌਲਾ ਪਾਉਣ `ਤੇ ਪਿੰਡ ਵਾਸੀਆਂ ਵਲੋਂ ਪਿੱਛਾ ਕਰਨ `ਤੇ ਉਹ ਮੋਟਰਸਾਇਕਲ ਛੱਡ ਕੇ ਭੱਜ ਗਏ।ਭੀਖੀ ਪੁਲਿਸ ਨੇ ਬਲਵੀਰ ਕੌਰ ਦੇ ਬਿਆਨਾਂ `ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media