ਸੰਦੌੜ, 21 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਖੁਰਦ ਦੇ ਇਸਲਾਮੀਆਂ ਪ੍ਰਾਇਮਰੀ ਸਕੂਲ ਵਿਖੇ ਸਕੂਲ ਦਾ ਬੱਚਿਆਂ ਨੂੰ ਚੰਗੀ ਸਿੱਖਿਆਂ ਪ੍ਰਦਾਨ ਕਰਨ ਲਈ ਕੇਐਸ ਕੰਬਾਇਨ ਦੇ ਐਮਡੀ ਅਤੇ ਵਿਸ਼ਵਕਰਮਾਂ ਵੈਲਫੇਅਰ ਸੁਸਾਇਟੀ ਮਲੇਰਕੋਟਲਾ ਦੇ ਪ੍ਰਧਾਨ ਉੱਘੇ ਸਮਾਜਸੇਵੀ ਇੰਦਰਜੀਤ ਸਿੰਘ ਮੁੰਡੇ ਅਤੇ ਸੁਸਾਇਟੀ ਦੇ ਸੈਕਟਰੀ ਚਰਨਦਾਸ ਵੱਲੋਂ ਕਿਤਾਬਾਂ, ਕਾਪੀਆਂ ਭੇਂਟ ਕਰਕੇ ਨਵੇਂ ਸੈਸ਼ਨ ਦੀ ਸੁਰੂਆਤ ਕੀਤੀ।ਸਮਾਜਸੇਵੀ ਇੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਨੂੰ ਵੱਧ ਤੋਂ ਲੋੜਵੰਦ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਪੜਾ੍ਹਈ ਵਿੱਚ ਚੰਗੀਆਂ ਪੁਜੀਸ਼ਨਾਂ ਹਾਸ਼ਿਲ ਕਰਕੇ ਆਪਣੇ ਮਾਪਿਆਂ, ਪਿੰਡ, ਅਧਿਆਪਕ ਅਤੇ ਸਕੂਲ ਦਾ ਨਾਂਅ ਰੌਸ਼ਨ ਕਰਨ।ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਨੇ ਸਕੂਲ਼ ਲਈ ਵੱਡੀ ਗਿਣਤੀ ਵਿੱਚ ਬੂਟੇ ਲਗਾਉਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਮੁੱਖ ਅਧਿਆਪਕਾ ਮੈਡਮ ਰੇਸ਼ਮਾ ਮਲਿਕ, ਮੈਡਮ ਸੰਦੀਪ ਕੌਰ, ਅਬਦੁੱਲ ਕਾਦਿਰ, ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਜਸਵੀਰ ਸਿੰਘ ਜੱਸੀ, ਡਾ. ਮੁਹੰਮਦ ਅਸਲਮ ,ਅਮੀਰ ਹਮਜਾਮੁਹੰਮਦ ਸਾਕਿਰ, ਕਮੇਟੀ ਮੈਬਰ ਮਲਿਕ ਮੁਸ਼ਤਾਕ, ਰਜਾਕ ਮੁਹੰਮਦ, ਯਾਸੀਨ,ਅਮਜਦ ਖਾਨ, ਮੁਹੰਮਦ ਸਲਤਾਨ ਸਮੇਤ ਬੱਚਿਆਂ ਦਾ ਮਾਪੇ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media