Tuesday, July 21, 2026

ਸਮਾਜਸੇਵੀ ਪ੍ਰਧਾਨ ਇੰਦਰਜੀਤ ਸਿੰਘ ਮੁੰਡੇ ਵੱਲੋਂ ਪਿੰਡ ਖੁਰਦ ਕਿਤਾਬਾਂ, ਕਾਪੀਆਂ ਭੇਂਟ

PPN2104201814ਸੰਦੌੜ, 21 ਅਪ੍ਰੈਲ  (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਖੁਰਦ ਦੇ ਇਸਲਾਮੀਆਂ ਪ੍ਰਾਇਮਰੀ ਸਕੂਲ ਵਿਖੇ ਸਕੂਲ ਦਾ ਬੱਚਿਆਂ ਨੂੰ ਚੰਗੀ ਸਿੱਖਿਆਂ ਪ੍ਰਦਾਨ ਕਰਨ ਲਈ ਕੇਐਸ ਕੰਬਾਇਨ ਦੇ ਐਮਡੀ ਅਤੇ ਵਿਸ਼ਵਕਰਮਾਂ ਵੈਲਫੇਅਰ ਸੁਸਾਇਟੀ ਮਲੇਰਕੋਟਲਾ ਦੇ ਪ੍ਰਧਾਨ ਉੱਘੇ ਸਮਾਜਸੇਵੀ ਇੰਦਰਜੀਤ ਸਿੰਘ ਮੁੰਡੇ ਅਤੇ ਸੁਸਾਇਟੀ ਦੇ ਸੈਕਟਰੀ ਚਰਨਦਾਸ ਵੱਲੋਂ ਕਿਤਾਬਾਂ, ਕਾਪੀਆਂ ਭੇਂਟ ਕਰਕੇ ਨਵੇਂ ਸੈਸ਼ਨ ਦੀ ਸੁਰੂਆਤ ਕੀਤੀ।ਸਮਾਜਸੇਵੀ ਇੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਨੂੰ ਵੱਧ ਤੋਂ ਲੋੜਵੰਦ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਪੜਾ੍ਹਈ ਵਿੱਚ ਚੰਗੀਆਂ ਪੁਜੀਸ਼ਨਾਂ ਹਾਸ਼ਿਲ ਕਰਕੇ ਆਪਣੇ ਮਾਪਿਆਂ, ਪਿੰਡ, ਅਧਿਆਪਕ ਅਤੇ ਸਕੂਲ ਦਾ ਨਾਂਅ ਰੌਸ਼ਨ ਕਰਨ।ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਨੇ ਸਕੂਲ਼ ਲਈ ਵੱਡੀ ਗਿਣਤੀ ਵਿੱਚ ਬੂਟੇ ਲਗਾਉਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਮੁੱਖ ਅਧਿਆਪਕਾ ਮੈਡਮ ਰੇਸ਼ਮਾ ਮਲਿਕ, ਮੈਡਮ ਸੰਦੀਪ ਕੌਰ, ਅਬਦੁੱਲ ਕਾਦਿਰ, ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਜਸਵੀਰ ਸਿੰਘ ਜੱਸੀ, ਡਾ. ਮੁਹੰਮਦ ਅਸਲਮ ,ਅਮੀਰ ਹਮਜਾਮੁਹੰਮਦ ਸਾਕਿਰ, ਕਮੇਟੀ ਮੈਬਰ ਮਲਿਕ ਮੁਸ਼ਤਾਕ, ਰਜਾਕ ਮੁਹੰਮਦ, ਯਾਸੀਨ,ਅਮਜਦ ਖਾਨ, ਮੁਹੰਮਦ ਸਲਤਾਨ ਸਮੇਤ ਬੱਚਿਆਂ ਦਾ ਮਾਪੇ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply