Saturday, October 10, 2026

ਹਰਿਆਣਾ ਮਾਰਕਾ 192 ਬੋਤਲਾਂ ਸਮੇਤ ਇੱਕ ਕਾਬੂ

PPN2304201802ਭੀਖੀ, 23 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਪੁਲਿਸ ਮੁਖੀ ਪਰਮਵੀਰ ਸਿੰਘ ਪਰਮਾਰ ਦੀ ਦਿਸ਼ਾ ਨਿਰਦੇਸ਼ਾਂ ਹੇਠ ਗੈਰ ਸਮਾਜੀ ਤੱਤਾ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਥਾਨਕ ਪੁਲਿਸ ਵੱਲੋ ਇੱਕ ਵਿਅਕਤੀ ਨੂੰ 192 ਬੋਤਲਾਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਸਮੇਤ ਹਿਰਾਸਤ ਵਿੱਚ ਲਿਆ ਗਿਆ ਹੈ।ਐਸ.ਐਚ.ਓ ਅੰਗਰੇਜ਼ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋ ਮੁਖਬਰ ਤੋਂ ਮਿਲੀ ਇਤਲਾਹ ਦੇ ਆਧਾਰ `ਤੇ ਸਮਾਓ ਚੌਕ ਵਿੱਚ ਚੈਕਿੰਗ ਲਈ ਨਾਕਾ ਲਗਾਇਆ ਹੋਇਆ ਸੀ।ਜਿਸ ਦੌਰਾਨ ਅਮਨ ਸਿੰਘ ਉਰਫ ਗੱਗੀ ਵਾਸੀ ਮੂਲਾ ਸਿੰਘ ਵਾਲਾ ਰੋਡ ਭੀਖੀ ਤੋਂ 192 ਬੋਤਲਾਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਬਰਾਮਦ ਕੀਤੀ ਹੈ।ਉਕਤ ਵਿਅਕਤੀ ਖਿਲਾਫ਼ ਪੰਜਾਬ ਆਬਾਕਾਰੀ ਐਕਟ ਅਧੀਨ ਮੁਕੱਦਮਾ ਦਰਜ਼ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਇਸ ਮੋਕੇ ਮੁਨਸ਼ੀ ਜਰਨੈਲ ਸਿੰਘ, ਸਹਾਇਕ ਠਾਣੇਦਾਰ ਬਲਵੀਰ ਸਿੰਘ, ਏ.ਐਸ.ਆਈ ਸੁਰੇਸ਼ ਕੁਮਾਰ, ਹੋਲਦਾਰ ਸੁਖਵਿੰਦਰ ਸਿੰਘ, ਜੰਟਾ ਸਿੰਘ ਅਤੇ ਸਿਪਾਹੀ ਗਗਨਦੀਪ ਸਿੰਘ ਆਦਿ ਮੌਜੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply