ਦਿੱਲੀ, 4 ਮਈ (ਪੰਜਾਬ ਪੋਸਟ ਬਿਊਰੋ) – ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ (ਪੀ.ਐਮ.ਵੀ.ਵੀ.ਵਾਈ) ਅਧੀਨ ਸੀਨੀਅਰ ਸਿਟੀਜ਼ਨਾਂ ਲਈ ਨਿਵੇਸ਼ ਦੀ ਹੱਦ 7.5 ਲੱਖ ਤੋਂ ਵਧਾ ਕੇ ਦੁੱਗਣੀ ਅਰਥਾਤ 15 ਲੱਖ ਰੁਪਏ ਕਰਨ ਅਤੇ ਇਸ ਵਿਚ ਸ਼ਾਮਲ ਹੋਣ ਲਈ ਸਮਾਂ ਸੀਮਾ 4 ਮਈ 2018 ਤੋਂ ਵਧਾ ਕੇ 31 ਮਾਰਚ 2020 ਤੱਕ ਕਰਨ ਦਾ ਫੈਸਲਾ ਕੀਤਾ ਹੈ।ਇਹ ਕਾਰਵਾਈ ਸਰਕਾਰ ਦੇ ਵਿੱਤੀ ਸ਼ਮੂਲੀਅਤ ਅਤੇ ਸੁਰੱਖਿਆ ਦੀ ਪ੍ਰਤੀਬੱਧਤਾ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ।
ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਪਹਿਲਕਦਮੀਆਂ ਨੂੰ ਹੁਲਾਰਾ ਦੇਣ ਲਈ ਮੌਜੂਦਾ ਸਕੀਮ ਵਿਚ ਪ੍ਰਤੀ ਪਰਿਵਾਰ ਨਿਵੇਸ਼ ਦੀ ਹੱਦ 7.5 ਲੱਖ ਰੁਪਏ ਪ੍ਰਤੀ ਪਰਿਵਾਰ ਤੋਂ ਵਧਾ ਕੇ 15 ਲੱਖ ਰੁਪਏ ਪ੍ਰਤੀ ਸੀਨੀਅਰ ਸਿਟੀਜ਼ਨ ਸੋਧੀ ਹੋਈ ਪੀ.ਐਮ.ਵੀ.ਵੀ.ਵਾਈ ਵਿੱਚ ਕਰ ਦਿੱਤੀ ਗਈ ਹੈ।ਜਿਸ ਨਾਲ ਸੀਨੀਅਰ ਸਿਟੀਜ਼ਨਾਂ ਨੂੰ ਵਧੇਰੇ ਸਮਾਜਿਕ ਸੁਰੱਖਿਆ ਕਵਰ ਮੁਹੱਈਆ ਹੋ ਸਕੇਗਾ।ਇਸ ਨਾਲ ਸੀਨੀਅਰ ਸਿਟੀਜ਼ਨਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਹਾਸਲ ਹੋ ਸਕਣਗੇ।
ਮਾਰਚ 2018 ਤੱਕ ਕੁੱਲ 2.23 ਲੱਖ ਸੀਨੀਅਰ ਸਿਟੀਜ਼ਨਾਂ ਨੂੰ ਪੀ.ਐਮ.ਵੀ.ਵੀ.ਵਾਈ ਦਾ ਲਾਭ ਦਿੱਤਾ ਜਾ ਰਿਹਾ ਹੈ।ਵਰਿਸ਼ਠ ਪੈਨਸ਼ਨ ਬੀਮਾ ਯੋਜਨਾ, 2014 ਵਾਲੀ ਪੁਰਾਣੀ ਸਕੀਮ ਤੋਂ ਕੁੱਲ 3.11 ਲੱਖ ਸੀਨੀਅਰ ਸਿਟੀਜ਼ਨਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media