Wednesday, August 12, 2026

ਦੋ ਬੀਮਾਰੀਆਂ ਨੂੰ ਹਰਾਵਾਂਗੇ, ਐਮ.ਐਰ ਦਾ ਟੀਕਾ ਜ਼ਰੂਰ ਲਗਵਾਵਾਂਗੇ

ਜਿਲੇ੍ ਦੇ 13,965 ਬੱਚਿਆਂ ਦਾ ਕੀਤਾ ਗਿਆ ਟੀਕਾਕਰਨ

PPN0405201801 ਪਠਾਨਕੋਟ, 4 ਮਈ (ਪੰਜਾਬ ਪੋਸਟ ਬਿਊਰੋ) – ਸਾਲ 2020 ਤੱਕ ਖਸਰੇ ਦੀ ਬੀਮਾਰੀ ਨੂੰ ਖਤਮ ਕਰਨ ਅਤੇ ਰੂਬੇਲਾ ਨੂੰ ਕੰਟਰੋਲ ਕਰਨ ਦੇ ਮਿਸ਼ਨ ਨੂੰ ਲੈ ਕੇ ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ੍ਹ ਅੰਦਰ ਚੱਲ ਰਹੇ ਰੂਬੈਲਾ (ਐਮ.ਆਰ) ਟੀਕਾਕਰਨ ਅਭਿਆਨ ਦੌਰਾਨ ਪਿਛਲੇ ਦੋ ਦਿਨਾਂ `ਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਲੱਗਭਗ 100 ਸਕੂਲਾਂ ਦੇ 13965 ਬੱਚਿਆਂ ਦਾ ਸਫਲਤਾਪੂਰਵਕ ਟੀਕਾਕਰਨ ਕੀਤਾ ਗਿਆ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਕਿਹਾ ਕਿ ਜਿਲੇ੍ਹ `ਚ ਇਹ ਮੁਹਿੰਮ ਪੰਜ ਹਫਤੇ ਤੱਕ ਚਲੇਗੀ ਅਤੇ 1,56,102 ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।ਪਹਿਲੇ ਦੋ ਹਫਤਿਆਂ ’ਚ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਅਤੇ ਅਗਲੇ 2 ਹਫਤੇ ’ਚ ਵਿੱੱਚ ਆਉਟਰੀਚ ਸੈਸ਼ਨ (ਆਰ.ਆਈ ਸੈਸ਼ਨ, ਮੋਬਾਇਲ ਸੈਸ਼ਨ ਫਾਰ ਫਲੋਟਿੰਗ ਐਂਡ ਹਾਈ ਰਿਸਕ ਪਾਪੂਲੇਸ਼ਨ)   ਲਗਾਏ ਜਾਣਗੇ ਅਤੇ ਅਖੀਰਲੇ ਹਫਤੇ ਵਿੱਚ ਸਵੀਪਿੰਗ ਐਕਟੀਵਿਟੀ ਕੀਤੀ ਜਾਵੇਗੀ। ਜਿਸ ਵਿੱਚ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਇਸ ਅਭਿਆਨ ਵਿੱਚ ਬੱਚਿਆਂ ਦੇ ਮਾਪਿਆਂ, ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਬਾਕੀ ਦੇ ਰਹਿੰਦੇ ਸਕੂਲਾਂ ਵੱਲੋਂ ਵੀ ਬੱਚਿਆਂ ਨੂੰ ਦੋ ਖਤਰਨਾਕ ਬੀਮਾਰੀਆਂ ਖਸਰਾ ਅਤੇ ਰੂਬੇਲਾ ਤੋਂ ਸੁਰੱਖਿਆ ਪ੍ਰਦਾਨ ਕਰਵਾਉਣ ’ਚ ਪੂਰਨ ਸਹਿਯੋਗ ਦੀ ਆਸ ਰੱਖਦੇ ਹਾਂ।PPN0405201802
 ਉਨਾਂ ਅਪੀਲ ਕੀਤੀ ਕਿ ਐਮ.ਆਰ ਟੀਕੇ ਪ੍ਰਤੀ ਡਰਨ ਦੀ ਕੋਈ ਲੋੜ ਨਹੀ ਹੈ।ਇਹ ਟੀਕਾ (ਵੈਕਸੀਨ) ਵਰਲਡ ਹੈਲਥ ਆਰਗੇਨਾਈਜੇਸ਼ਨ ਦੁਆਰਾ ਟੈਸਟਡ ਹੈ ਅਤੇ ਬਿਲਕੁੱਲ ਸੁਰੱੱਖਿਅਤ ਹੈ।ਅੱਜ ਦੇ ਐਮ.ਆਰ ਅਭਿਆਨ ਵਿੱਚ ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਅਰਬਨ ਏਰੀਆ ਦੇ ਸਰਕਾਰੀ ਸੰਤ ਆਸ਼ਰਮ ਹਾਈ ਸਕੂਲ, ਸੈਂਟ ਥੋਮਸ ਐਸਐਸ ਸਕੂਲ, ਰਹਿਮਾ ਇੰਟਰਨੈਸ਼ਨਲ ਸਕੂਲ, ਸਾਰਾ ਟੈਂਡਰ ਸਕੂਲ, ਸ਼ਹੀਦ ਮੱਖਣ ਸਿੰਘ ਸੀਨੀ. ਸਕੈਂ ਸਕੂਲ ਨੂੰ ਕਵਰ ਕੀਤਾ ਜਾਵੇਗਾ।ਇਸ ਤੋ ਇਲਾਵਾ ਜਿਲੇ੍ਹ ਦੇ ਸਾਰੇ ਬਲਾਕਾਂ ਵਿੱਚ ਵੀ ਐਮ.ਆਰ ਅਭਿਆਨ ਵਿੱਚ ਸਕੂਲੀ ਬੱਚਿਆਂ ਨੰੁੂ ਐਮ.ਆਰ ਦਾ ਟੀਕਾ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਲਗਾਇਆ ਜਾ ਰਿਹਾ ਹੈ।
 

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply