Wednesday, August 12, 2026

ਐਮ.ਆਰ ਟੀਕੇ ਸਬੰਧੀ ਸੋਸ਼ਲ ਮੀਡੀਆ `ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਝੂਠੀਆਂ -ਸੀ.ਸੀ

ਪਠਾਨਕੋਟ, 4 ਮਈ (ਪੰਜਾਬ ਪੋਸਟ ਬਿਊਰੋ) – ਐਮ.ਆਰ ਟੀਕਾਕਰਨ ਅਭਿਆਨ ਸਬੰਧੀ ਸੋਸ਼ਲ ਮੀਡੀਆ ਆਦਿ `ਤੇ ਫੈਲਾਈਆਂ ਜਾ ਰਹੀਆਂ ਝੁਠੀਆਂ ਅਫਵਾਹਾਂ ਪੂਰੀ ਤਰ੍ਹਾਂ ਨਾਲ ਗਲਤ ਹਨ।ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੀ ਸਰਕਾਰ ਦੀ ਇਸ ਮੁਹਿੰਮ ਵਿੱਚ ਆਪਣਾ ਸਹਿਯੋਗ ਦੇਣ ਅਤੇ ਝੂਠੀਆਂ ਅਫਵਾਵਾਂ ਤੋਂ ਬਚਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਕੀਤਾ।ਉਨ੍ਹਾਂ ਕਿਹਾ ਕਿ ਭਾਵੇ ਇਹ ਟੀਕਾ ਬੱਚਿਆਂ ਨੂੰ ਪਹਿਲਾਂ ਵੀ ਲੱਗ ਚੁੱਕਾ ਹੈ ਤਾਂ ਵੀ ਇਹ ਟੀਕਾ ਬੱਚਿਆਂ ਨੂੰ ਲਗਾਇਆ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਵੀ ਇਸ ਅਭਿਆਨ ਵਿੱਚ ਆਪਣਾ ਸਹਿਯੋਗ ਦੇਣ।ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਐਮ.ਆਰ ਅਭਿਆਨ ਦੌਰਾਨ ਜਿਲੇ੍ਹ ਦੇ 9 ਮਹੀਨੇ ਤਂੋ 15 ਸਾਲ ਤੱਕ ਦੇ ਸਾਰੇ ਬੱਚੇ ਕਵਰ ਕੀਤੇ ਜਾਣੇ ਹਨ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਜਿਵੇਂ ਸਰਕਾਰ ਵੱਲੋਂ ਪੋਲਿਓ ਅਭਿਆਨ ਚਲਾਇਆ ਜਾਂਦਾ ਹੈ।ਉਸੇ ਹੀ ਤਰ੍ਹਾ ਐਮ.ਆਰ ਅਭਿਆਨ ਵੀ ਚਲਾਇਆ ਹੈ।ਸੋਸ਼ਲ ਮੀਡੀਆ `ਤੇ ਪਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਆਪਣੇ ਬੱਚਿਆਂ ਨੂੰ ਐਮ.ਆਰ ਟੀਕਾ ਜਰੂਰ ਲਗਾਇਆ ਜਾਵੇ।ਉਨ੍ਹਾਂ ਦੱਸਿਆ ਕਿ ਮੀਜਲ-ਰੂਬੈਲਾ (ਐਮ.ਆਰ) ਟੀਕਾਕਰਨ ਅਭਿਆਨ ਦੌਰਾਨ ਜਿਲੇ੍ਹ ਅੰਦਰ ਇਹ ਅਭਿਆਨ ਪੰਜ ਹਫਤੇ ਤੱਕ ਚਲੇਗਾ ਅਤੇ 1,56,102 ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।ਉਨਾਂ ਅਪੀਲ ਕਰਦਿਆਂ ਕਿਹਾ ਕਿ ਐਮ.ਆਰ ਟੀਕੇ ਪ੍ਰਤੀ ਕੋਈ ਡਰਨ ਦੀ ਲੋੜ ਨਹੀ ਹੈ।ਇਹ ਟੀਕਾ (ਵੈਕਸੀਨ) ਬਿਲਕੁੱਲ ਸੁਰੱੱਖਿਅਤ ਹੈ।
 

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply