ਜੰਡਿਆਲਾ ਗੁਰੁ, 4 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬਹੁਜਨ ਕ੍ਰਾਂਤੀ ਮੋਰਚਾ ਵੱਲੋਂ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ 127ਵਾਂ ਜਨਮ ਦਿਵਸ ਨੂੰ ਸਮਰਪਿਤ ਜਨ ਜਾਗ੍ਰਤੀ ਸੰਮੇਲਨ ਐਤਵਾਰ ਸ਼ਾਮ ਸ਼ਹੀਦ ਊਧਮ ਸਿੰਘ ਚੌਂਕ ਜੰਡਿਆਲਾ ਗੁਰੂ ਵਿਖ ਕਰਵਾਇਆ ਜਾ ਰਿਹਾ ਹੈ।ਰਵਿੰਦਰ ਸਿੰਘ ਭੱਟੀ, ਮੁਖਤਾਰਸਿੰਘ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ ਮੁੱਖ ਮਹਿਮਾਨ ਆਰ.ਸੀ ਸੰਗਰ, ਸੀਨੀ. ਕਾਰਜਕਰਤਾ ਬਾਮਸੇਫ, ਡਾ. ਅਮਰਬੀਰ ਸਿੰਘ ਬੱਚਿਆਂ ਦੇ ਮਾਹਰ ਡਾਕਟਰ, ਸੁਖਰਾਜ ਸਿੰਘ, ਡੀ.ਆਰ ਆਦੀਆ, ਰਘੁਬੀਰ ਗਿੱਲ ਸਟੇਟ ਪ੍ਰਧਾਨ ਬਾਮਸੇਫ ਪੰਜਾਬ, ਹੇਮਰਾਜ ਸਕੱਤਰ ਬਾਮਸੇਫ ਪੰਜਾਬ, ਸੂਬੇਦਾਰ ਸੁਰਜੀਤ ਸਿੰਘ, ਰਜਿੰਦਰ ਸਿੰਘ ਰਾਣਾ ਪੰਜਾਬ ਪਹੁੰਚ ਕੇ ਆਪਣੇ ਵਿਚਾਰ ਰੱਖਣਗੇ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਮਲੂਕ ਸਿੰਘ, ਪ੍ਰਿੰ. ਕੁਲਦੀਪ ਸਿੰਘ, ਕ੍ਰਿਸ਼ਨ ਕੁਮਾਰ ਮੈਨੇਜਰ, ਰੇਸ਼ਮ ਸਿੰਘ ਆਦਿ ਪਹੁੰਚਣਗੇ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media