Tuesday, August 11, 2026

ਮਿਸਟਰ ਐਂਡ ਮਿਸ ਐਲੀਗੈਂਟ-2018 ਦਾ ਪੋਸਟਰ ਰਿਲੀਜ਼

PPN0605201801ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਅਮਨ) – ਮਿਸਟਰ ਐਂਡ ਮਿਸ ਐਲੀਗੈਂਟ-2018 ਦਾ ਗਰੈਂਡ ਫਿਨਾਲੇ ਦਾ ਪੋਸਟਰ ਮੇਅਰ ਕਰਮਜੀਤ ਸਿੰਘ ਰਿੰਟੂ, ਬਾਲੀਵੁੱਡ ਅਦਾਕਾਰ ਅਰਵਿੰਦਰ ਭੱਟੀ, ਆਰਗੇਨਾਈਜ਼ਰ ਰਿਸ਼ਬ, ਰੇਖਾ, ਕਪਿਲ ਖੰਨਾ ਅਤੇ ਰਿਤੇਸ਼ ਕਪੂਰ ਵਲੋਂ ਰਿਲੀਜ਼ ਕੀਤਾ ਗਿਆ।ਆਰਗੇਨਾਈਜਰ ਰਿਸ਼ਬ ਅਨੇਜਾ ਅਤੇ ਰੇਖਾ ਨੇ ਦੱਸਿਆ ਕਿ ਅਨੇਜਾ ਪ੍ਰੋਡਕਸ਼ਨ ਵਲੋਂ ਗਰੈਂਡ ਫਿਨਾਲੇ 13 ਮਈ ਨੂੰ ਗੋਲਡਨ ਵਿਊ ਰਿਜੋਰਟ ਵਿਚ ਕਰਵਾਇਆ ਜਾ ਰਿਹਾ ਹੈ।ਪ੍ਰੋਗਰਾਮ ਵਿਚ ਪੂਰੇ ਪੰਜਾਬ ਤੋਂ 15-15 (ਲੜਕੇ-ਲੜਕੀਆਂ) ਫਾਈਨਲਿਸਟਾਂ ਦੀ ਚੋਣ ਕੀਤੀ ਗਈ ਹੈ।ਇਸ ਤੋਂ ਪਹਿਲਾਂ ਮਿਸਟਰ ਐਂਡ ਮਿਸ ਐਲੀਗੈਂਟ-2018 ਏ ਮੈਗਾ ਮਾਡਲਿੰਗ ਸ਼ੋਅ ਸੀਜਨ-3 ਦੇ ਅਡੀਸ਼ਨ ਇੰਸਪਾਇਰ ਡਾਂਸ ਐਂਡ ਐਰੋਬਿਕ ਇੰਸਟੀਟਿਊਟ ਤਿਲਕ ਨਗਰ ਵਿਖੇ ਵਲੋਂ ਲਏ ਗਏ ਸਨ।ਉਨਾਂ ਕਿਹਾ ਕਿ ਅੰਮ੍ਰਿਤਸਰ ਤੋਂ ਇਲਾਵਾ ਦੂਸਰੇ ਜਿਲ੍ਹਿਆਂ ਤੋਂ ਕਈ ਲੜਕੇ-ਲੜਕੀਆਂ ਫਾਈਨਲ ਵਿਚ ਪਹੁੰਚੇ ਹਨ।ਇਸ ਸ਼ੋਅ ਦੇ ਫਾਈਨਲ ਵਿਚ ਐਂਕਰਿੰਗ ਅਰਵਿੰਦਰ ਭੱਟੀ ਤੇ ਬਾਲੀਵੁੱਡ ਕਲਾਕਾਰ ਜਾਨਵੀ ਮਲਹੋਤਰਾ ਕਰਨਗੇ, ਜਦਕਿ ਕਈ ਫਿਲਮੀ ਸਿਤਾਰੇ ਤੇ ਨਾਮਵਰ ਕਲਾਕਾਰ ਵੀ ਪਹੁੰਚਣਗੇ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply